ਨਵੀਂ ਦਿੱਲੀ: ਯੋਗਗੁਰੂ ਸਵਾਮੀ ਰਾਮਦੇਵ ਦੀ ਕੰਪਨੀ ਪਤੰਜਲੀ ਹੁਣ ਟੈਲਕਾਮ ਸੈਕਟਰ ਵਿੱਚ ਕਦਮ ਰੱਖ ਰਹੀ ਹੈ। ਐਤਵਾਰ ਨੂੰ ਇੱਕ ਸਮਾਗਮ ਦੌਰਾਨ ਬਾਬਾ ਰਾਮਦੇਵ ਨੇ ਸਿੰਮ ਕਾਰਡ ਲਾਂਚ ਕਰ ਦਿੱਤਾ, ਜਿਸ ਨੂੰ ‘ਸਵਦੇਸ਼ੀ ਸਮਰਿੱਧੀ ਸਿੰਮ ਕਾਰਡ’ ਨਾਂ ਦਿੱਤਾ ਗਿਆ ਹੈ। ਇਸ ਨੂੰ ਦੇਸ਼ ਦੀ ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਤੇ ਪਤੰਜਲੀ ਮਿਲ ਕੇ ਚਲਾਉਣਗੀਆਂ। ਇਸ ਦੇ ਨਾਲ ਹੀ ਪਤੰਜਲੀ ਬੀਐਸਐਨਐਲ ਨੇ ਕੁਝ ਟੈਰਿਫ ਪਲਾਨ ਵੀ ਉਤਾਰੇ ਹਨ।

 

ਪਤੰਜਲੀ ਸਿੰਮ ਦੇ ਟੈਰਿਫ ਪਲਾਨ




 

ਇਸ ਸਿੰਮ ਵਿੱਚ 144 ਰੁਪਏ ਦਾ ਰੀਚਾਰਜ ਕਰਵਾਉਣ ਨਾਲ ਦੋ ਜੀਬੀ ਡੇਟਾ, ਅਸੀਮਤ ਕਾਲਿੰਗ ਤੇ 100 ਐਸਐਮਐਸ ਭੇਜਣ ਦੀ ਸੁਵਿਧਾ ਮਿਲੇਗੀ। ਇਹ ਪਲਾਨ 30 ਦਿਨਾਂ ਦੀ ਵੈਲੀਡਿਟੀ ਨਾਲ ਆਵੇਗਾ।

 

ਟੈਲੀਕਾਮਟਾਕ ਦੀ ਖ਼ਬਰ ਮੁਤਾਬਕ ਇਸ ਪਲਾਨ ਦੀ ਵੈਲੀਡਿਟੀ 180 ਦਿਨ ਦੀ ਹੋਵੇਗੀ। ਇਸ ਵਿੱਚ ਗਾਹਕ ਨੂੰ 144 ਰੁਪਏ ਪਲਾਨ ਵਾਂਗ ਪ੍ਰਤੀ ਦਿਨ 2 ਜੀਬੀ ਡੇਟਾ, ਅਸੀਮਤ ਲੋਕਲ ਤੇ ਐਸਟੀਡੀ ਕਾਲ ਤੇ ਰੋਜ਼ਾਨਾ 100 ਐਸਐਮਐਸ ਦਿੱਤੇ ਜਾਣਗੇ।

 

ਇਸ ਪਲਾਨ ਵਿੱਚ ਵੀ ਗਾਹਕ ਨੂੰ ਪ੍ਰਤੀ ਦਿਨ 2 ਜੀਬੀ ਡੇਟਾ, ਅਸੀਮਤ ਲੋਕਲ ਤੇ ਐਸਟੀਡੀ ਕਾਲ ਤੇ ਰੋਜ਼ਾਨਾ 100 ਐਸਐਮਐਸ ਦਿੱਤੇ ਜਾਣਗੇ। ਇਸ ਪਲਾਨ ਵਿੱਚ ਗਾਹਕ ਨੂੰ ਪੂਰੇ ਸਾਲ ਦੀ ਵੈਲੀਡਿਟੀ ਦਿਤੀ ਜਾਵੇਗੀ।



 

ਸਿੰਮ ਦੀ ਵਰਤੋਂ ਕਰਨ ਵਾਲੇ ਨੂੰ 2.5 ਲੱਖ ਰੁਪਏ ਤਕ ਦਾ ਮੈਡੀਕਲ ਬੀਮਾ ਤੇ 5 ਲੱਖ ਰੁਪਏ ਤਕ ਦਾ ਜੀਵਨ ਬੀਮਾ ਦਿੱਤਾ ਜਾਵੇਗਾ। ਫਿਲਹਾਲ ਰਾਮਦੇਵ ਪਤੰਜਲੀ+ਬੀਐਸਐਨਐਲ ਸਿੰਮ ਆਪਣੇ ਕਰਮਚਾਰੀਆਂ ਨੂੰ ਹੀ ਦੇਣਗੇ ਪਰ ਜਦ ਇਸ ਨੂੰ ਆਮ ਜਨਤਾ ਲਈ ਜਾਰੀ ਕਰ ਦਿੱਤਾ ਤਾਂ ਸਿੰਮ ਰਾਹੀਂ ਪਤੰਜਲੀ ਉਤਪਾਦਾਂ ਉੱਪਰ 10% ਦੀ ਛੋਟ ਵੀ ਮਿਲੇਗੀ।

ਇਹ ਦੇਸ਼ ਦਾ ਪਹਿਲਾ ਸਿੰਮ ਕਰਾਡ ਹੋਵੇਗਾ ਜੋ ਲਾਈਫ ਇੰਸ਼ੋਰੈਂਸ ਨਾਲ ਆਵੇਗਾ। ਇਸ ਜੀਵਨ ਬੀਮੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਸੜਕ ਹਾਦਸੇ ਵਿੱਚ ਹੀ ਕਲੇਮ ਕੀਤਾ ਜਾ ਸਕਦਾ ਹੈ।