ਨਵੀਂ ਦਿੱਲੀ: 31 ਮਈ ਨੂੰ ਸ਼ਿਓਮੀ ਆਪਣੇ ਮੋਸਟ ਅਵੇਟਿਡ ਫਲੈਗਸ਼ਿਪ ਫ਼ੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਮੀ ਬੈਂਡ-3 ਨੂੰ ਵੀ ਇਸੇ ਇਵੈਂਟ ਵਿੱਚ ਲੈ ਕੇ ਆ ਰਹੀ ਹੈ। ਇਸ ਤੋਂ ਇਲਾਵਾ ਇੱਕ ਅਫਵਾਹ ਹੋਰ ਹੈ ਕਿ Mi 8 ਨੂੰ ਇਵੈਂਟ ਵਿੱਚ ਨੋਟ 5 ਵੀ ਲਾਂਚ ਕੀਤਾ ਜਾ ਸਕਦਾ ਹੈ।

 

ਇਹ ਫ਼ੋਨ ਰੈੱਡ ਮੀ ਨੋਟ 3 ਦਾ ਅਗਲਾ ਵਰਜ਼ਨ ਹੈ ਜਿਸ ਨੂੰ ਪਿਛਲੇ ਸਾਲ ਸਤੰਬਰ ਵਿੱਚ ਲਾਂਚ ਕੀਤਾ ਗਿਆ ਸੀ। ਕੰਪਨੀ ਦਾ ਇਹ ਵੀ ਮੰਨਣਾ ਹੈ ਕਿ ਉਹ ਆਪਣਾ ਨਵਾਂ ਐਸਓਸੀ ਫੋਨ ਵਾਇਰਲੈਸ ਚਾਰਜਿੰਗ ਦੇ ਨਾਲ ਲਾਂਚ ਕਰੇਗੀ।

https://twitter.com/donovansung/status/999309775270760449

ਤੁਹਾਨੂੰ ਦੱਸ ਦੇਈਏ ਕਿ ਨਵੇਂ ਐਮਆਈ ਨੋਟ ਮਾਡਲ ਦੀ ਤਸਵੀਰ ਲੀਕ ਵੀ ਹੋ ਚੁੱਕੀ ਹੈ। ਇਸ ਵਿੱਚ ਫ਼ੋਨ ਦੇ ਫੀਚਰ ਦੀ ਜਾਣਕਾਰੀ ਹੈ। ਸਮਾਰਟਫੋਨ ਵਿੱਚ 5.99 ਇੰਚ ਦਾ ਡਿਸਪਲੇ ਹੋਵਗਾ ਤੇ ਬਾਰੀਕ ਕਿਨਾਰੀਆਂ ਭਾਵ ਬੇਜ਼ਲਸ ਹੋਣਗੇ। ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਫ਼ੋਨ ਵਿੱਚ ਸਨੈਪਡ੍ਰੈਗਨ ਪ੍ਰੋਸੈਸਰ ਹੋਵੇਗਾ ਜੋ ਕਿ 6 ਜੀਬੀ ਰੈਮ ਤੇ 64 ਜੀਬੀ ਸਟੋਰੇਜ ਨਾਲ ਆਵੇਗਾ। ਫ਼ੋਨ ਵਿੱਚ ਚਹੁ ਭੁਜਾਈ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ ਵਾਲਾ ਦੂਹਰਾ ਕੈਮਰਾ ਹੋ ਸਕਦਾ ਹੈ।



ਭਾਰਤ ਵਿੱਚ ਇਸ ਦੀ ਕੀਮਤ 24,400 ਰੁਪਏ ਦੱਸੀ ਹੋ ਸਕਦੀ ਹੈ। ਹਾਲਾਂਕਿ ਨੋਟ-3 ਦੇ ਮੁਕਾਬਲੇ ਇਹ ਕਾਫੀ ਜ਼ਿਆਦਾ ਹੈ। ਚੀਨ ਵਿੱਚ ਇਸ ਦੀ ਕੀਮਤ 26,500 ਰੁਪਏ (ਭਾਰਤੀ ਮੁਦਰਾ ਦੇ ਹਿਸਾਬ ਨਾਲ) ਰੱਖੀ ਗਈ ਹੈ।