ਨਵੀਂ ਦਿੱਲੀ: ਫੇਸਬੁੱਕ ਲੋਕੇਸ਼ਨ ਟ੍ਰੈਕਿੰਗ ਦਾ ਵੱਡਾ ਮੁੱਦਾ ਹੈ। ਖਾਸ ਕਰ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਪ੍ਰਾਈਵੇਸੀ ਪਸੰਦ ਹੈ। ਯੂਜ਼ਰਸ ਨੂੰ ਲੱਗਦਾ ਹੈ ਕਿ ਜਦੋਂ ਉਨ੍ਹਾਂ ਨੁ ਲੋਕੇਸ਼ਨ ਬੰਦ ਕੀਤੀ ਹੋਈ ਹੈ ਤਾਂ ਫੇਸਬੁਕ ਉਨ੍ਹਾਂ ਨੂੰ ਟ੍ਰੈਕ ਨਹੀਂ ਕਰ ਸਕਦਾ, ਪਰ ਉਨ੍ਹਾਂ ਦੀ ਇਹ ਸੋਚ ਗਲਤ ਹੈ।

ਇੱਕ ਰਿਸਰਚ ਦਾ ਕਹਿਣਾ ਹੈ ਕਿ ਪ੍ਰਚਾਰਾਂ ਲਈ ਕੰਪਨੀ ਯੂਜ਼ਰਸ ਲੋਕੇਸ਼ਨ ਟ੍ਰੈਕ ਕਰਦਾ ਰਹਿੰਦਾ ਹੈ। ਫੇਸਬੁਕ ਨੂੰ ਲੋਕੇਸ਼ਨ ਟ੍ਰੈਕਿੰਗ ਤੋਂ ਰੋਕਣ ਦਾ ਕੋਈ ਤਰੀਕਾ ਨਹੀਂ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਫੇਸਬੁਕ ਦਾ ਮਾਡਲ ਪ੍ਰਚਾਰ ਆਧਾਰਿਤ ਹੈ ਅਤੇ ਇਸ ਦੇ ਲਈ ਉਹ ਯੂਜ਼ਰਸ ਦੀ ਪ੍ਰਾਈਵੈਸੀ ਨੂੰ ਵੀ ਦਾਅ ‘ਤੇ ਲੱਗਾ ਸਕਦਾ ਹੈ।



ਯੂਨੀਵਰਦਸੀਟੀ ਆਫ ਸਾਉਥ ਕੈਲੀਫੋਰਨੀਆ ਦੇ ਕੰਪਿਊਟਰ ਸਾਇੰਸ ਦੇ ਅਸੀਸਟੈਂਟ ਪ੍ਰੋਫੈਸਰ ਏਲੇਕਜੇਂਡਰਾ ਕੋਰੋਲੋਵਾ ਨੇ ਮੀਡਿਅਮ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੋਰੋਲੋਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫੇਸਬੁਕ ਅਫੇ ‘ਚ ਲੋਕੇਸ਼ਨ ਹਿਸਟ੍ਰੀ ਆਫ ਕਰ ਲਿਆ ਸੀ ਅਤੇ ੌਿਛ ਦੀ ਸੈਟਿੰਗਸ ‘ਚ ਵੀ ਫੇਸਬੁਕ ਲੋਕੇਸ਼ਨ ਡਿਸੇਬਲ ਕਰ ਦਿੱਤਾ ਸੀ, ਪਰ ਫੇਰ ਵੀ ਉਨ੍ਹਾਂ ਨੂੰ ਘਰ ਅਤੇ ਦਫਤਰ ਦੇ ਲੋਕੇਸ਼ਨ ‘ਤੇ ਆਧਾਰਿਤ ਐਡਸ ਮਿਲੀਆਂ।