ਨਵੀਂ ਦਿੱਲੀ: ਦੁਨੀਆ ਦੀ ਸਬ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀ ਚੈਟਿੰਗ ਐਪ ਵ੍ਹੱਟਸਐਪ ਹੈ। ਜੋ ਆਏ ਦਿਨ ਆਪਣੇ ਯੂਜ਼ਰਸ ਨੂੰ ਕੁਝ ਨਾ ਕੁਝ ਬਦਲਾਅ ਕਰ ਖੁਸ਼ ਕਰਦੀ ਹੀ ਰਹਿੰਦੀ ਹੈ। ਫਿਲਹਾਲ ਅਜੇ ਤਕ ਤਾਂ ਤੁਸੀ ਆਪਣੇ ਵ੍ਹੱਟਸਐਪ ਨੂੰ ਲੌਕ ਨਹੀਂ ਕਰ ਪਾਉਂਦੇ ਸੀ ਜਦਕਿ ਕੰਪਨੀ ਨੇ ਪ੍ਰਾਈਵੇਸੀ ਪਾਸਵਰਡ ਜਿਹੀ ਸੁਵੀਧਾ ਦਿੱਤੀ ਹੋਈ ਹੈ । ਤੁਸੀ ਇਸ ਨੂੰ ਹਮੇਸ਼ਾ ਲੌਕ ਨਹੀਂ ਕਰ ਸਕਦੇ ਇਹ ਆਟੋਮੈਕਿਟ ਹੁੰਦਾ ਹੈ।
ਆਈਫੋਨ ਯੂਗ਼ਰਸ ਲਈ ਖੁਸ਼ਖ਼ਬਰੀ ਹੈ, ਕਿਉਂਕਿ ਵ੍ਹੱਟਸਐਪ iOS ਦੇ ਲਈ ਟੱਚ ਅਤੇ ਫੇਸ ਆਈਡੀ ਸਪੋਰਟ ਦੇਣ ਲਈ ਤਿਆਰ ਹੈ। ਯਾਨੀ ਜੇਕਰ ਪੁਰਾਣਾ ਆਈਫੋਨ ਹੈ ਤਾਂ ਫਿੰਗਰਪ੍ਰਿੰਟ ਸਕੈਨਰ ਨਾਲ ਅਨਲੌਕ ਕੀਤਾ ਜਾ ਸਕਦਾ ਹੈ ਅਤੇ iPhone X ਜਾਂ ਇਸ ਤੋਂ ਨਵੇਂ ਆਈਫੋਨ ਨੂੰ ਤਾਂ ਫੇਸ ਆਈਡੀ ਨਾਲ ਅਨ-ਲੌਕ ਕੀਤਾ ਹਾ ਸਕਦਾ ਹੈ।
ਇਸ ਤੋਂ ਇਲਾਵਾ ਐਂਡ੍ਰਾਈਡ ਯੂਜ਼ਰਸ ਇਸ ਦੀ ਵਰਤੋਂ ਥਰਡ ਪਾਰਟੀ ਲੌਕ ਐਪ ਦੇ ਨਾਲ ਕਰ ਸਕਦੇ ਹਨ। ਜਦਕਿ ਅਜਿਹਾ ਕਰਨਾ iPhone ਯੂਜ਼ਰਸ ਲਈ ਮੁਸ਼ਕਿਲ ਸੀ ਕਿਉਂਕਿ iOS ਦੇ ਐਪ ਸਟੋਰ ‘ਤੇ ਅਜਿਹੇ ਐਪਸ ਕਾਫੀ ਘੱਟ ਹਨ। ਸ਼ਾਇਦ ਇਹੀ ਕਾਰਨ ਹੈ ਕਿ ਵ੍ਹੱਟਸਐਪ ਨੇ ਇਹ ਫੀਚਰ ਸਭ ਤੋਂ ਪਹਿਲਾਂ ਆਈਫੋਨ ਯੂਜ਼ਰ ਨੂੰ ਦੇਣ ਦਾ ਫੈਸਲਾ ਕੀਤਾ ਹੈ।