ਨਿਉਯਾਰਕ: ਜਦੋਂ ਵੀ ਗੱਲ ਫੇਸਬੁਕ ਛੱਡਣ ਦੀ ਆਉਂਦੀ ਹੈ ਤਾਂ ਯੂਜ਼ਰਸ ਨੂੰ ਆਪਣਾ ਅਕਾਉਂਟ ਇੱਕ ਸਾਲ ਬੰਦ ਕਰਨ ਲਈ ਕਰੀਬ 1,000 ਡਾਲਰ (70,000 ਰੁਪਏ) ਦੀ ਲੋੜ ਪੈਂਦੀ ਹੈ। ਇਹ ਖ਼ੋਜੀਆਂ ਦਾ ਕਹਿਣਾ ਹੈ, ਜਿਨ੍ਹਾਂ ਨੇ ਇਸ ਅੰਕੜੇ ਨੂੰ ਹਾਸਲ ਕਰਨ ਲਈ ਅਸਲ ‘ਚ ਨਿਲਾਮੀ ਕੀਤੀ। ਖ਼ੋਜੀਆਂ ਨੇ ਫੇਸਬੁਕ ‘ਤੇ ਲੋਕਾਂ ਵੱਲੋਂ ਬਿਤਾਏ ਸਮੇਂ ਦਾ ਮੁੱਲ ਦਾ ਪਤਾ ਕਰਨ ਲਈ ਇਸ ਸਬੰਧੀ ਸਵਾਲ ਪੁੱਛਿਆ ਕਿ ਜੇਕਰ ਫੇਸਬੁੱਕ ਛੱਡਣ ਦੇ ਬਦਲੇ ਉਨ੍ਹਾਂ ਨੂੰ ਪੈਸੇ ਇੱਕ ਦਿਨ, ਇੱਕ ਹਫਤੇ, ਇੱਕ ਮਹੀਨੇ ਤੇ ਇੱਕ ਸਾਲ ਦੇ ਹਿਸਾਬ ਨਾਲ ਦਿੱਤੇ ਜਾਣ ਤਾਂ ਉਹ ਫੇਸਬੁਕ ਛੱਡਣ ਲਈ ਕਿੰਨੀ ਰਕਮ ਲੈਣਗੇ। ਇਸ ਦੇ ਜਵਾਬ ‘ਚ ਲੋਕਾਂ ਨੇ ਕਰੀਬ 1000 ਡਾਲਰ ਦੀ ਲੋੜ ਸਾਹਮਣੇ ਰੱਖੀ। ਖੋਜੀ ਕੇਨਅਨ ਕਾਲਜ ਦੇ ਪ੍ਰੋਫੈਸਰ ਜੇ ਕਾਰੀਗਨ ਨੇ ਕਿਹਾ, ‘ਲੋਕ ਫੇਸਬੁੱਕ ‘ਤੇ ਰੋਜ਼ ਲੱਖਾਂ ਘੰਟੇ ਖ਼ਰਚ ਕਰਦੇ ਹਨ। ਅਸੀਂ ਇਸ ਸਮੇਂ ਦਾ ਡਾਲਰ ਦੇ ਮੁਕਾਬਲੇ ਮੁੱਲ ਪਤਾ ਕਰਨਾ ਚਾਹੁੰਦੇ ਸੀ”। ਜਦੋਂ ਬੋਲੀ ਲੱਗੀ ਇਸ ‘ਚ ਇੱਕ ਦਿਨ ਦੀ ਕੀਮਤ ਕਰੀਬ 4.17 ਡਾਲਰ, ਇੱਕ ਹਫਤੇ ਦੇ 37 ਡਾਲਰ ਤੇ ਇੱਕ ਸਾਲ ਦੇ 1511 ਤੋਂ 1908 ਡਾਲਰ ਕੀਮਤ ਲੱਗੀ। ਮਿੱਡਵੈਸਟਨ ਸ਼ਹਿਰ ‘ਚ 133 ਵਿਦਿਆਰਥੀਆਂ ਤੇ 138 ਕੰਮਕਾਜੀਆਂ ‘ਚ ਇਹ ਬੋਲੀ ਲੱਗੀ ਜਿਸ ਦੇ ਹਿਸਾਬ ਨਾਲ ਇੱਕ ਸਾਲ ਦਾ ਔਸਤ 1000 ਡਾਲਰ ਮੁੱਲ ਤੈਅ ਕੀਤਾ ਗਿਆ।