ਨਵੀਂ ਦਿੱਲੀ: TRAI (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ) ਨੇ ਡਾਊਨਲੋਡ ਸਪੀਡ ਦੀ ਲਿਸਟ ਜਾਰੀ ਕੀਤੀ ਹੈ। ਅਕਤੂਬਰ ‘ਚ ਰਿਲਾਇੰਸ ਜੀਓ ਦੀ ਨੈੱਟਵਰਕ ਪਰਫਾਰਮੈਂਸ ਖ਼ਰਾਬ ਸੀ, ਪਰ ਇੱਕ ਵਾਰ ਫੇਰ ਨਵੰਬਰ ‘ਚ ਪੀਕ ਡਾਊਨਲੋਡ ਸਪੀਡ ਵਧੀਆ ਹੋਈ ਹੈ ਤੇ ਇਹ ਨੰਬਰ ਇੱਕ ਬਣ ਗਈ ਹੈ। ਇਸ ਲਿਸਟ ‘ਚ ਜੀਓ 20.3 Mbps ਡਾਊਨਲੋਡਿੰਗ ਸਪੀਡ ਨਾਲ ਸਭ ਤੋਂ ਉਪਰ ਹੋ ਗਈ ਹੈ।

ਇਸ ਲਿਸਟ ‘ਚ ਦੂਜੇ ਨੰਬਰ ‘ਤੇ ਏਅਰਟੈੱਲ ਹੈ ਜਿਸ ਦੀ ਡਾਊਨਲੋਡਿੰਗ ਸਪੀਡ 9.7Mbps ਦਰਜ ਕੀਤੀ ਗਈ ਹੈ, ਜਦੋਂਕਿ ਤੀਜੇ ਨੰਬਰ ‘ਤੇ ਇਸ ਲਿਸਟ ‘ਚ ਵੋਡਾਫੋਨ ਹੈ, ਜੋ ਹੁਣ ਆਈਡੀਆ ‘ਚ ਸ਼ਾਮਲ ਹੋ ਗਿਆ ਹੈ। 4ਜੀ ਅਪਲੋਡ ਸਪੀਡ ਦੇ ਮਾਮਲੇ ‘ਚ ਆਈਡੀਆ ਕੁਝ ਮਹੀਨਿਆਂ ਤੋਂ ਲਗਾਤਾਰ ਟੌਪ ‘ਤੇ ਹੈ। ਇਸ ਵਾਰ ਵੀ ਆਈਡੀਆ ਨੰਬਰ-1 ‘ਤੇ ਹੈ। ਨਵੰਬਰ ‘ਚ ਇਸ ਦੀ ਅਪਲੋਡਿੰਗ ਸਪੀਡ 5.6 Mbps ਹੈ।

ਰਿਲਾਇੰਸ ਜੀਓ ਟੈਲੀਕਾਮ ਸੈਕਟਰ ‘ਚ 2016 ‘ਚ ਆਈ ਤੇ ਉਦੋਂ ਤੋਂ ਹੀ ਕੰਪਨੀ ਆਪਣੇ ਯੂਜ਼ਰਸ ਨੂੰ ਹਾਈ ਸਪੀਡ ਡੇਟਾ ਦੇਣ ਦਾ ਦਾਅਵਾ ਤੇ ਵਾਅਦਾ ਕਰ ਰਹੀ ਹੈ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ‘ਚ ਕੰਪਨੀ ਆਪਣੇ ਇਸ ਪੇਸ ਨੂੰ ਕਾਇਮ ਰੱਖ ਪਾਉਂਦੀ ਹੈ ਜਾਂ ਨਹੀਂ।