ਫੇਸਬੁੱਕ ਨੇ ਕਿਹਾ ਕਿ ਕਰੀਬ 8.7 ਕਰੋੜ ਲੋਕਾਂ ਦੇ ਅੰਕੜੇ ਲੰਦਨ ਸਥਿਤ ਰਾਜਨੀਤੀ ਐਡਵਾਇਜ਼ਰੀ ਕੰਪਨੀ ਕੈਂਬ੍ਰਿਜ ਐਨਾਲਿਟੀਕਾ ਦੇ ਨਾਲ ਗ਼ਲਤ ਤਰੀਕੇ ਨਾਲ ਸਾਂਝਾ ਕੀਤੇ ਗਏ। ਸਾਲ 2004 ਵਿੱਚ ਫੇਸਬੁੱਕ ਸ਼ੁਰੂ ਕਰਨ ਵਾਲੇ ਜ਼ਕਰਬਰਗ ਨੇ ਫਿਰ ਤੋਂ ਗਲਤੀ ਮੰਨੀ ਅਤੇ ਇੱਕ ਮੌਕਾ ਹੋਰ ਦੇਣ ਦੀ ਗੱਲ ਆਖੀ।
ਉਨ੍ਹਾਂ ਕਾਨਫਰੰਸ ਕਾਲ ਰਾਹੀਂ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ- ਮੈਨੂੰ ਇੱਕ ਹੋਰ ਮੌਕਾ ਦਿਓ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਹੁਣ ਵੀ ਕੰਪਨੀ ਨੂੰ ਚੰਗੀ ਤਰ੍ਹਾਂ ਲੀਡ ਕਰ ਸਕਦੇ ਹਨ ਤਾਂ ਉਨ੍ਹਾਂ ਹਾਂ ਵਿੱਚ ਜਵਾਬ ਦਿੱਤਾ।
ਫੇਸਬੁੱਕ ਮੈਸੰਜਰ ਦੇ ਬੁਲਾਰੇ ਨੇ ਕਿਹਾ ਕਿ ਮੈਸੰਜਰ 'ਤੇ ਜਦੋਂ ਤੁਸੀਂ ਕੋਈ ਫੋਟੋ ਭੇਜਦੇ ਹੋ ਤਾਂ ਅਸੀਂ ਬਿਨਾ ਚੈਕ ਉਸ ਨੂੰ ਅੱਗੇ ਨਹੀਂ ਭੇਜਦੇ। ਇਸ ਤੋਂ ਬਾਅਦ ਲੋਕਾਂ ਵਿੱਚ ਫੇਸਬੁੱਕ ਪ੍ਰਤੀ ਕਾਫੀ ਗੁੱਸਾ ਤੇ ਬੇਵਸਾਹੀ ਪਾਈ ਜਾ ਰਹੀ ਹੈ।