ਨਵੀਂ ਦਿੱਲੀ: ਪਿਛਲੇ ਮਹੀਨੇ ਕੈਂਬ੍ਰਿਜ ਐਨਾਲਿਟਿਕਾ ਡੇਟਾ ਫਰਮ ਦੇ ਇੱਕ ਸਾਬਕਾ ਕਰਮਚਾਰੀ ਨੇ ਖੁਲਾਸਾ ਕੀਤਾ ਕਿ ਲੱਖਾਂ ਫੇਸਬੁੱਕ ਯੂਜ਼ਰਜ਼ ਦੇ ਡੇਟਾ ਦੀ ਵਰਤੋਂ 2016 ਵਿੱਚ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਗਈ।

 

ਵਿਸਲ ਬਲੋਅਰ, ਕ੍ਰਿਸਟੋਫਰ ਵਾਇਲੀ ਨੇ ਸੀਐਨਐਨ ਚੈਨਲ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕਿਵੇਂ ਇੱਕ ਐਪ ਫੇਸਬੁੱਕ ਦੀ ਮਦਦ ਕਰ ਰਿਹਾ ਹੈ ਜਿਸ ਵਿੱਚ ਨਾ ਸਿਰਫ ਯੂਜ਼ਰਾਂ ਦੇ ਪ੍ਰੋਫਾਈਲ ਜਦਕਿ ਉਸ ਦੇ ਪੂਰੇ ਦੋਸਤਾਂ ਦੇ ਨੈੱਟਵਰਕ ਨਾਲ ਵੀ ਡੇਟਾ ਖਿੱਚਦਾ ਹੈ।

ਵਾਇਲੀ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਐਪ ਨੂੰ ਡਾਊਨਲੋਡ ਕਰਦੇ ਹਾਂ ਤਾਂ ਉਹ ਸਾਡੇ 200 ਤੋਂ 300 ਰਿਕਾਰਡ ਨੂੰ ਉਸੇ ਵੇਲੇ ਸਕੈਨ ਕਰ ਲੈਂਦਾ ਹੈ। ਇਸ ਦੀ ਜਾਣਕਾਰੀ ਫੇਸਬੁੱਕ ਨੂੰ ਵੀ ਨਹੀਂ ਹੁੰਦੀ।

ਇਹ ਡੇਟਾ ਇਹ ਵੀ ਦੱਸ ਦਿੰਦਾ ਹੈ ਕਿ ਲੋਕਾਂ ਨੂੰ ਕੀ ਪਸੰਦ ਹੈ ਤੇ ਕੀ ਨਹੀਂ। ਉਹ ਕਿਹੜੀ ਫ਼ਿਲਮ ਵੇਖਣਾ ਚਾਹੁੰਦੇ ਹਨ ਤੇ ਕਿਹੜੀ ਚੀਜ਼ ਖਾਣਾ ਚਾਹੁੰਦੇ ਹਨ।

2015 ਦੀ ਇੱਕ ਰਿਪੋਰਟ ਮੁਤਾਬਕ ਸਿਰਫ 10 ਲਾਇਕ ਕਰਨ ਤੋਂ ਬਾਅਦ ਹੀ ਕੰਪਿਊਟਰ ਤੁਹਾਨੂੰ ਤੁਹਾਡੇ ਹਮਸਫ਼ਰ ਤੋਂ ਵੀ ਵੱਧ ਪਛਾਣਨ ਲੱਗ ਪੈਂਦਾ ਹੈ। ਜੇਕਰ ਤੁਸੀਂ 70 ਤੋਂ ਵੱਧ ਲਾਇਕ ਕੀਤੇ ਤਾਂ ਉਹ ਤੁਹਾਡੇ ਪਰਿਵਾਰ ਵਾਰੇ ਵੀ ਜਾਣ ਜਾਂਦਾ ਹੈ। 150 ਲਾਇਕ ਤੋਂ ਬਾਅਦ ਉਹ ਇਹ ਵੀ ਪਤਾ ਕਰ ਲੈਂਦਾ ਹੈ ਕਿ ਤੁਹਾਡਾ ਧਰਮ ਕਿਹੜਾ ਹੈ ਤੇ ਤੁਸੀਂ ਕੀ ਪਸੰਦ ਕਰਦੇ ਹੋ।