Facebook ’ਤੇ ਬਰਬਾਦ ਸਮਾਂ ਜਾਣਨ ਲਈ ਵਰਤੋ ਇਹ ਟੂਲ
ਏਬੀਪੀ ਸਾਂਝਾ
Updated at:
24 Jun 2018 03:24 PM (IST)
NEXT
PREV
ਨਵੀਂ ਦਿੱਲੀ: ਫੇਸਬੁੱਕ ਅਜਿਹੇ ਟੂਲ ’ਤੇ ਕੰਮ ਕਰ ਰਿਹਾ ਹੈ ਜਿਸ ਤੋਂ ਪਤਾ ਚੱਲੇਗਾ ਕਿ ਤੁਸੀਂ ਸੋਸ਼ਲ ਮੀਡੀਆ ’ਤੇ ਕਿੰਨਾ ਸਮਾਂ ਬਰਬਾਦ ਕਰ ਰਹੇ ਹੋ। ਇਸ ਟੂਲ ਦਾ ਨਾਂ ‘ਯੂਅਰ ਟਾਈਮ ਆਨ ਫੇਸਬੁੱਕ’ ਹੈ।
ਯੂਅਰ ਟਾਈਮ ਆਨ ਫੇਸਬੁੱਕ ਇੱਕ ਟੂਲ ਹੈ ਜਿਸ ਦੀ ਮਦਦ ਨਾਲ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਕਿੰਨਾਂ ਸਮਾਂ ਫੇਸਬੁੱਕ ’ਤੇ ਬਿਤਾਇਆ ਗਿਆ। ਟੂਲ ਇਹ ਵੀ ਦੱਸੇਗਾ ਕਿ ਇੱਕ ਦਿਨ ਵਿੱਚ ਕਿੰਨਾ ਸਮਾਂ ਫੇਸਬੁੱਕ ’ਤੇ ਲਾਇਆ ਗਿਆ।
ਆਪਣੀਆਂ ਸੈਟਿੰਗਜ਼ ਦੀ ਮਦਦ ਨਾਲ ਫੇਸਬੁੱਕ ਇੱਕ ਅਲਰਟ ਵੀ ਭੇਜੇਗਾ ਜਿਸ ਤੋਂ ਇਹ ਪਤਾ ਲੱਗੇਗਾ ਕਿ ਹੱਦ ਤੋਂ ਜ਼ਿਆਦਾ ਹੋਣ ਲੱਗ ਪਈ ਹੈ। ਇਸ ਟੂਲ ਨੂੰ ਹਾਲ਼ੇ ਰਿਲੀਜ਼ ਨਹੀਂ ਕੀਤਾ ਗਿਆ ਪਰ ਇਸ ਨੂੰ ਜਲਦੀ ਹੀ ਲੋਕਾਂ ਲਈ ਉਪਲੱਭਧ ਕਰਾਇਆ ਜਾਏਗਾ। ਫਿਲਹਾਲ ਇਸ ਗੱਲ ਦਾ ਖ਼ੁਲਾਸਾ ਨਹੀਂ ਹੋਇਆ ਕਿ ਇਸ ਨੂੰ ਐਂਡਰਾਇਡ ’ਤੇ ਰੋਲ ਆਊਟ ਕੀਤਾ ਜਾਏਗਾ ਜਾਂ ਕਿਸੇ ਹੋਰ ਪਲੇਟਫਾਰਮ ’ਤੇ ਕੀਤਾ ਜਾਏਗਾ।
ਗੂਗਲ ਐਂਡਰਾਇਡ ਪੀ ਇੱਕ ਅਜਿਹੀ ਐਪ ਹੈ ਜੋ ਦੱਸੇਗੀ ਕਿ ਤੁਸੀਂ ਦਿਨ ਵਿੱਚ ਕਿੰਨੀ ਵਾਰ ਫ਼ੋਨ ਖੋਲ੍ਹਿਆ, ਕਿਹੜੀ ਐਪ ਸਭ ਤੋਂ ਵੱਧ ਚਲਾਈ ਤੇ ਕਿਸ ਐਪ ਦੇ ਨੋਟੀਫਿਕੇਸ਼ਨ ਸਭ ਤੋਂ ਵੱਧ ਆਉਣ। ਸਮੇਂ ਦੀ ਆਪਸ਼ਨ 15, 30, 60, 90 ਤੇ 180 ਮਿੰਟ ਹੋਣਗੀਆਂ।
ਇੱਕ ਸਰਵੇਖਣ ਤੋਂ ਖ਼ੁਲਾਸਾ ਹੋਇਆ ਹੈ ਕਿ ਤਕਰੀਬਨ 65 ਫ਼ੀ ਸਦੀ ਲੋਕ ਸਮਾਰਟਫੋਨ ਦੇ ਇਸਤੇਮਾਲ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ। ਇਸ ਵਿੱਚ ਇਹ ਵੀ ਦੱਸਿਆ ਗਿਆ ਕਿ 70 ਫ਼ੀ ਸਦੀ ਨੌਜਵਾਨਾਂ ਨੇ ਸਮਾਰਟਫੋਨ ’ਤੇ ਸਮਾਂ ਗੁਜ਼ਾਰਨ ਦੀ ਹੱਦ ’ਤੇ ਲਗਾਮ ਕੱਸਣ ਦੀ ਕੋਸ਼ਿਸ਼ ਕੀਤੀ।

- - - - - - - - - Advertisement - - - - - - - - -