ਨਵੀਂ ਦਿੱਲੀ: ਹੁਣ ਤਹਾਨੂੰ ਆਪਣਾ ਫੋਨ ਕਿਸੇ ਦੂਜੇ ਨੂੰ ਦੇਣ ਲੱਗਿਆਂ ਪ੍ਰਾਈਵੇਸੀ ਲੀਕ ਹੋਣ ਦਾ ਡਰ ਨਹੀਂ ਰਹੇਗਾ। ਇੱਕ ਅਜਿਹਾ ਫੀਚਰ ਹੁਣ ਉਪਲੱਬਧ ਹੈ ਜਿਸ ਦੀ ਮਦਦ ਨਾਲ ਅਜਿਹਾ ਸੰਭਵ ਹੈ ਤੇ ਤੁਸੀਂ ਆਪਣਾ ਫੋਨ ਕਿਸੇ ਨੂੰ ਵੀ ਬੇਝਿਜਕ ਦੇ ਸਕਦੇ ਹੋ। ਕਿਉਂਕਿ ਇਸ ਫੀਚਰ ਤੋਂ ਬਾਅਦ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਫੋਨ ਵਿੱਚ ਇੱਕ ਹੀ ਐਪ ਖੋਲ੍ਹ ਸਕਦਾ ਹੈ।
ਇਸ ਫੀਚਰ ਦਾ ਨਾਂ ਹੈ ਪਿਨ ਵਿੰਡੋਜ਼ ਜੋ ਤੁਹਾਡੇ ਫੋਨ ਦੀ ਸਕਰੀਨ ਤੇ ਕੁਝ ਵਿਡੋਜ਼ ਨੂੰ ਪਿਨ ਕਰਕੇ ਰੱਖੇਗਾ ਤੇ ਤੁਹਾਡਾ ਸਮਾਰਟਫੋਨ ਲੌਕ ਰਹੇਗਾ।
ਇਨ੍ਹਾਂ ਸਟੈਪਸ ਨੂੰ ਅਪਣਾਉਂਦੇ ਸਮੇਂ ਇਹ ਧਿਆਨ ਰਹੇ ਕਿ ਤੁਹਾਡਾ ਫੋਨ ਐਂਡਰਾਇਡ ਲਾਲੀਪਾਪ ਜਾਂ ਉਸ ਤੋਂ ਉੱਪਰਲੇ ਵਰਜ਼ਨ ਵਿੱਚ ਚੱਲਣਾ ਚਾਹੀਦਾ ਹੈ।
ਸਭ ਤੋਂ ਪਹਿਲਾਂ ਆਪਣੇ ਫੋਨ ਦੀ ਸੈਟਿੰਗਜ਼ ਖੋਲ੍ਹੋ।
ਇਸ ਤੋਂ ਬਾਅਦ ਸਿਕਿਓਰਟੀ ਤੇ ਲਾਕ ਸਕਰੀਨ ਆਪਸ਼ਨ ਤੇ ਜਾਓ।
ਇਸ ਤੋਂ ਬਾਅਦ ਸਕਰੌਲ ਡਾਊਨ ਕਰਕੇ ਸਕਰੀਨ ਪਿਨਿੰਗ ਦੇ ਆਪਸ਼ਨ ਤੇ ਕਲਿਕ ਕਰਕੇ ਉਸ ਨੂੰ ਖੋਲ੍ਹੋ।
ਟਾਗਲ ਨੂੰ ਆਨ ਕਰਕੇ ਇਸ ਫੀਚਰ ਨੂੰ ਐਕਟੀਵੇਟ ਕਰੋ।
ਅਨਪਿਨਿੰਗ ਕਰਨ ਤੋਂ ਪਹਿਲਾਂ ਆਸਕ ਫਾਰ ਅਨਲਾਕ ਪੈਟਰਨ ਨੂੰ ਜ਼ਰੂਰ ਕਲਿੱਕ ਕਰ ਲਓ। ਇਸ ਨਾਲ ਅਨਪਿਨਿੰਗ ਕਰਨ ਤੋਂ ਪਹਿਲਾਂ ਤਹਾਨੂੰ ਤੁਹਾਡਾ ਪਾਸਵਰਡ ਪੁੱਛਿਆ ਜਾਏਗਾ।
ਇਸ ਤੋਂ ਬਾਅਦ ਤਹਾਨੂੰ ਉਸ ਐਪ ਨੂੰ ਖੋਲ੍ਹਣਾ ਪਏਗਾ ਜਿਸ ਨੂੰ ਤੁਸੀਂ ਪਿਨ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਰੀਸੈੱਟ ਬਟਨ ਨੂੰ ਕਲਿੱਕ ਕਰਕੇ ਹਾਲ ਹੀ ਵਿੱਚ ਇਸਤੇਮਾਲ ਕੀਤੇ ਗਏ ਐਪਸ ਖੋਲ੍ਹੋ।
ਐਪ ਨੂੰ ਪਿਨ ਕਰਨ ਤੋਂ ਪਹਿਲਾਂ ਪਿਨ ਆਈਕਨ ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਡਾ ਐਪ ਐਨਪਿੰਨ ਹੋ ਜਾਵੇਗਾ ਤੇ ਦੂਜਾ ਐਪ ਖੋਲ੍ਹਣ ਤੋਂ ਪਹਿਲਾਂ ਤਹਾਨੂੰ ਅਨਪਿਨ ਕਰਨਾ ਪਏਗਾ।