ਫੇਸਬੁੱਕ ਦਾ ਇਹ ਫੀਚਰ ਬੜਾ ਕਮਾਲ
ਏਬੀਪੀ ਸਾਂਝਾ | 11 Dec 2017 12:29 PM (IST)
ਨਵੀਂ ਦਿੱਲੀ: ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੂੰ ਕਰੀਬ-ਕਰੀਬ ਪੂਰੀ ਦੁਨੀਆ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਕਰਕੇ ਅਣਜਾਣ ਲੋਕ ਵੀ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਫੇਸਬੁੱਕ ਨੇ ਹੁਣ ਇੱਕ ਹੋਰ ਨਵੇਂ ਫੀਚਰ ਦੀ ਸ਼ੁਰੂਆਤ ਕੀਤੀ ਹੈ। 2009 ਵਿੱਚ ਫੇਸਬੁਕ ਨੇ ਲਾਈਕ ਵਾਲੀ ਆਪਸ਼ਨ ਲਾਂਚ ਕੀਤੀ ਸੀ। ਤੁਹਾਡੇ ਦੋਸਤਾਂ ਨੇ ਹੁਣ ਤੱਕ ਤੁਹਾਡੀਆਂ ਬਹੁਤ ਸਾਰੀਆਂ ਫੋਟੋਆਂ ਨੂੰ ਲਾਈਕ ਕੀਤਾ ਹੋਵੇਗਾ। ਹੁਣ ਤੁਸੀਂ ਆਪਣੇ ਹੁਣ ਤੱਕ ਦੇ ਫੇਸਬੁਕ 'ਤੇ ਲਾਈਕ ਨੂੰ ਵੇਖ ਸਕਦੇ ਹੋ। ਇਸ ਲਈ ਬੱਸ ਇਨਾਂ ਤਰੀਕਿਆਂ ਦਾ ਇਸਤੇਮਾਲ ਕਰੋ। -ਸਭ ਤੋਂ ਪਹਿਲਾਂ ਮੋਬਾਈਲ ਜਾਂ ਡੈਸਕਟੌਪ 'ਤੇ ਆਪਣਾ ਖਾਤਾ ਖੋਲ੍ਹੋ। -ਅਕਾਉਂਟ ਖੁੱਲ੍ਹਦੇ ਹੀ ਸਭ ਤੋਂ ਉਪਰ ਸਰਚ ਦੀ ਆਪਸ਼ਨ ਨਜ਼ਰ ਆਵੇਗੀ। ਉੱਥੇ ਤੁਹਾਨੂੰ Photo Liked By Me ਜਾਂ Photo Liked By (...) ਇਸ ਬ੍ਰੈਕਟ ਵਿੱਚ ਉਸ ਦਾ ਨਾਂ ਲਿਖਣਾ ਹੋਵੇਗਾ ਜਿਸ ਦੀ ਲਾਈਕ ਕੀਤੀ ਹੋਈ ਤਸਵੀਰਾਂ ਨੂੰ ਤੁਸੀਂ ਵੇਖਣਾ ਚਾਹੁੰਦੇ ਹੋ, ਭਰਨਾ ਹੈ। -ਤੁਸੀਂ ਇਸ ਤਰ੍ਹਾਂ ਵੀ ਸਰਚ ਕਰ ਸਕਦੇ ਹੋ ਜਿਵੇਂ Photo Liked By Mark Zuckerberg। ਹੁਣ ਤੁਹਾਨੂੰ ਉਹ ਤਸਵੀਰਾਂ ਨਜ਼ਰ ਆਉਣਗੀਆਂ ਜਿਨ੍ਹਾਂ ਨੂੰ ਮਾਰਕ ਨੇ ਲਾਈਕ ਕੀਤਾ ਹੈ। ਇਸ ਤਰ੍ਹਾਂ ਤੁਸੀਂ ਆਪਣੇ ਜਾਂ ਦੋਸਤਾਂ ਵੱਲੋਂ ਲਾਈਕ ਤਸਵੀਰਾਂ ਨੂੰ ਵੇਖ ਸਕਦੇ ਹੋ।