ਫੇਸਬੁੱਕ ਦਾ ਨਵਾਂ ਕਾਰਨਾਮਾ!
ਏਬੀਪੀ ਸਾਂਝਾ | 20 Oct 2017 12:58 PM (IST)
ਸੈਨ ਫ੍ਰਾਂਸਿਸਕੋ: ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੱਕ ਨਵੇਂ ਵਰਚੂਅਲ ਰਿਐਲਿਟੀ ਹੈਡਸੈੱਟ 'ਓਕੁਲਸ ਗੋ' ਵੀਆਰ ਹੈਡਸੈੱਟ ਨੂੰ 199 ਡਾਲਰ ਕੀਮਤ 'ਚ ਲਾਂਚ ਕਰਨ ਦਾ ਐਲਾਨ ਕੀਤਾ ਹੈ। ਓਕੁਲਸ ਵੀਆਰ ਨੇ ਬੁੱਧਵਾਰ ਦੇਰ ਰਾਤ ਬਲੌਗ ਪੋਸਟ 'ਚ ਲਿਖਿਆ, "ਓਕੁਲਸ ਗੋ ਸਾਡਾ ਪਹਿਲਾ ਸਟੈਂਡਅਲੋਨ ਪ੍ਰੋਡਕਟ ਹੈ। ਇਹ ਵੀਆਰ 'ਚ ਜਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ। ਇਹ ਅਗਲੇ ਸਾਲ 199 ਡਾਲਰ 'ਚ ਵਿਕਰੀ ਲਈ ਮੌਜੂਦ ਹੋਵੇਗਾ। ਵੀਆਰ 'ਚ ਫਿਲਮਾਂ ਤੇ ਕਾਨਸਰਟ ਵੇਖਣਾ, ਗੇਮ ਖੇਡਣਾ ਤੇ ਦੋਸਤਾਂ ਨਾਲ ਮਸਤੀ ਕਰਨਾ ਅਸਾਨ ਹੋਵੇਗਾ। ਆਪਣੇ ਪਿਛਲੇ ਮੌਡਲ 'ਓਕੁਲਸ ਰਿਫਟ' ਤੋਂ ਉਲਟ ਇਸ 'ਚ ਸਮਾਰਟਫੋਨ ਜਾਂ ਪਲੱਗਇਨ ਤੇ ਇੱਕ ਕੰਪਿਊਟਰ ਦੀ ਲੋੜ ਨਹੀਂ ਹੋਵੇਗੀ। ਫੇਸਬੁਕ ਦੇ ਸੀਈਓ ਨੇ ਕੈਲੀਫੋਰਨੀਆ ਦੇ ਸੈਨ ਹੋਜ਼ੇ 'ਚ ਕੰਪਨੀ ਦੇ ਸਾਲਾਨਾ 'ਓਕੁਲਸ ਕਨੈਕਟ' ਪ੍ਰੋਗਰਾਮ 'ਚ ਕਿਹਾ ਕਿ ਇਹ ਸਭ ਤੋਂ ਕਾਮਯਾਬ ਵੀਆਰ ਹੈਡਸੈੱਟ ਹੈ। ਇਹ 2018 'ਚ ਕਿਸੇ ਵੇਲੇ ਵੀ ਲਾਂਚ ਕੀਤਾ ਜਾ ਸਕਦਾ ਹੈ। ਜ਼ੁਕਰਬਰਗ ਵੀ ਚਾਹੁੰਦੇ ਹਨ ਕਿ ਇੱਕ ਅਰਬ ਲੋਕ ਵੀਆਰ 'ਚ ਸ਼ਾਮਲ ਹੋਣ। ਫੇਸਬੁੱਕ ਦੀ ਡਿਵਾਇਸ ਵੀਆਰ ਦੇ ਡਿਪਟੀ ਪ੍ਰਧਾਨ ਹਯੂਗੋ ਬਰਰਾ ਮੁਤਾਬਕ ਡੈਵਲਪਰ ਲਈ ਵੀਆਰ 'ਚ ਸ਼ਾਮਲ ਹੋਣ ਸੱਭ ਤੋਂ ਆਸਾਨ ਤਰੀਕਾ ਆ ਗਿਆ ਹੈ। ਓਕੁਲਸ-ਗੋ ਕੋਲ ਹੈਡਸੈੱਟ 'ਤੇ ਕੈਮਰੇ ਹਨ ਤੇ ਇਹ ਡਿਵਾਇਸ ਓਰੀਐਨਟੇਸ਼ਨ ਟ੍ਰੈਕਿੰਗ ਦਾ ਪਤਾ ਲਾਉਣ ਲਈ ਕੰਪਿਊਟਰ ਤਕਨੀਕ ਦਾ ਇਸਤੇਮਾਲ ਕਰਦਾ ਹੈ।