ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਆਨਲਾਈਨ ਮਾਰਕੀਟ ਪਲੇਸ ਫਲਿਪਕਾਰਟ ਦੇ ਬੋਰਡ ਨੇ 'ਵਰਕਰ ਸਟਾਕ ਆਪਸ਼ਨ' ਦੇ ਬਾਇਬੈਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਜੁੜੇ ਲੋਕਾਂ ਮੁਤਾਬਕ ਕੰਪਨੀ ਦੇ 6000 ਮੌਜੂਦਾ ਤੇ ਸਾਬਕਾ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ। ਫਲਿਪਕਾਰਟ ਦਾ ਸ਼ੇਅਰ ਬਾਇਬੈਕ ਪਲਾਨ ਭਾਰਤੀ ਸਟਾਰਟਅਪ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਇਸ 'ਚ ਸ਼ੇਅਰਧਾਰਕਾਂ ਨੂੰ ਮੋਟੀ ਰਕਮ ਲੈਣ ਦਾ ਮੌਕਾ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਕੰਪਨੀ ਨੇ 100 ਮਿਲੀਅਨ ਡਾਲਰ (ਕਰੀਬ 656 ਕਰੋੜ ਰੁਪਏ) ਦਾ ਫੰਡ ਰੱਖਿਆ ਹੈ। ਇਹ ਕਰਮਚਾਰੀਆਂ ਨੂੰ ਬੋਨਸ ਦੇ ਰੂਪ 'ਚ ਮਿਲੇਗਾ। ਅਮੇਜ਼ਨ ਤੇ ਫਲਿਪਕਾਰਟ ਇਸ ਮਹੀਨੇ ਅਗਲੀ ਮੈਗਾ ਸੇਲ ਦੀ ਤਿਆਰੀ ਵੀ ਕਰ ਰਹੇ ਹਨ। ਦੋਵੇਂ ਕੰਪਨੀਆਂ ਨੇ ਇਸ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ। ਅਮੇਜ਼ਨ ਦੀ ਅਗਲੀ ਗ੍ਰੇਟ ਇੰਡੀਅਨ ਸੇਲ 4 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਕੰਪਨੀ ਨੇ ਇਸ ਲਈ ਬਿਜਨੈਸ ਫੰਕਸ਼ਨ ਤੇ ਵਾਰ ਰੂਮ ਤਿਆਰ ਕੀਤੇ ਹਨ। ਇਸ ਲਈ ਇੱਕ ਸੈਂਟਰਲ ਵਾਰ ਰੂਮ ਵੀ ਬਣਾਇਆ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ 4 ਅਕਤੂਬਰ ਨੂੰ ਅੱਧੀ ਰਾਤ ਤੋਂ ਸਾਰੇ ਵਾਰ ਰੂਮ ਐਕਟਿਵ ਹੋ ਜਾਣਗੇ। ਸਭ ਤੋਂ ਪਹਿਲਾਂ ਅਸੀਂ ਪ੍ਰਾਇਮ ਮੈਂਬਰਾਂ ਨੂੰ ਸੇਲ 'ਚ ਸ਼ਾਮਲ ਹੋਣ ਦਾ ਹਿੱਸਾ ਦਿਆਂਗੇ। ਇਨ੍ਹਾਂ 5 ਦਿਨਾਂ 'ਚ ਇੰਪਲਾਇਜ਼ ਨੂੰ ਲੰਮਾ ਸਮਾਂ ਆਫਿਸ 'ਚ ਵਿਤਾਉਣਾ ਪੈ ਸਕਦਾ ਹੈ। ਬੁਲਾਰੇ ਨੇ ਦੱਸਿਆ ਕਿ ਅਸੀਂ ਅਪਾਰਟਮੈਂਟ ਕੰਪਲੈਕਸ 'ਚ ਕੁਝ ਕਮਰੇ ਵੀ ਬੁੱਕ ਕਰਵਾਏ ਹਨ ਜਿਸ 'ਚ ਇਵੈਂਟ ਦੌਰਾਨ ਟੀਮ ਮੈਂਬਰ ਸੌ ਸਕਦੇ ਹਨ। ਸੇਲ ਸੀਜ਼ਨ 'ਚ ਕਰਮਚਾਰੀਆਂ 'ਚ ਤਣਾਅ ਦੀ ਸ਼ਿਕਾਇਤ ਰਹਿੰਦੀ ਹੈ। ਇਸ ਤੋਂ ਬਚਣ ਲਈ ਅਸੀਂ ਯੋਗਾ ਸੈਸ਼ਨ ਵੀ ਕਰਵਾਵਾਂਗੇ। ਯੋਗਾ ਟੀਚਰ ਕਰਮਚਾਰੀਆਂ ਨੂੰ ਬੈਠਣ ਤੇ ਸਟ੍ਰੈਸ ਤੋਂ ਬਚਣ ਦੇ ਤਰੀਕੇ ਦੱਸਣਗੇ।