ਨਵੀਂ ਦਿੱਲੀ: ਈ-ਕਾਮਰਸ ਵੈੱਬਸਾਈਟ ਫਲਿਪਕਾਰਟ 'ਤੇ ਮੋਬਾਈਲ ਬੋਨਾਂਜਾ ਸੇਲ ਸ਼ੁਰੂ ਹੈ। ਇਹ 5 ਜਨਵਰੀ ਤੱਕ ਚੱਲੇਗੀ। ਇਸ ਤਹਿਤ ਗਾਹਕਾਂ ਨੂੰ ਕਈ ਸਮਾਰਟਫੋਨ 'ਤੇ ਵੱਡੇ ਡਿਸਕਾਉਂਟ ਦਿੱਤੇ ਜਾ ਰਹੇ ਹਨ। ਇਸ ਵਿੱਚ ਸੈਮਸੰਗ, ਆਈਫੋਨ, ਓਪੋ ਤੇ ਸ਼ਿਓਮੀ ਵਰਗੀਆਂ ਕੰਪਨੀਆਂ ਦੇ ਮੋਬਾਈਲ ਸ਼ਾਮਲ ਹਨ। ਗੂਗਲ ਪਿਕਸਲ-2, ਸ਼ਿਓਮੀ ਰੇਡਮੀ ਨੋਟ ਫੋਰ, ਆਈਫੋਨ ਐਸਈ ਤੇ ਆਈਫੋਨ 8 ਵਰਗੇ ਸਮਾਰਟਫੋਨ 'ਤੇ ਡਿਸਕਾਉਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫਲਿਪਕਾਰਟ ਬਾਈ ਬੈਕ ਗਰੰਟੀ ਆਫਰ ਵੀ ਦੇ ਰਿਹਾ ਹੈ। ਇਸ ਤਹਿਤ ਪੁਰਾਣੇ ਸਮਾਰਟਫੋਨ ਦੀ 50 ਫ਼ੀਸਦੀ ਵੈਲਿਊ ਮਿਲੇਗੀ। ਗਾਹਕ ਆਪਣੇ ਬਜਟ ਦੇ ਹਿਸਾਬ ਨਾਲ ਡਿਸਕਾਉਂਟ ਰੇਟ 'ਤੇ ਸਮਾਰਟਫੋਨ ਖ਼ਰੀਦ ਸਕਦੇ ਹਨ।

ਫਲਿਪਕਾਰਟ 'ਤੇ ਆਈਫੋਨ-8 ਦੀ ਕੀਮਤ ਨੂੰ 64 ਹਜ਼ਾਰ ਤੋਂ ਘਟਾ ਕੇ 54,999 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 64 ਜੀਬੀ ਸਟੋਰੇਜ਼ ਵਾਲੇ ਆਈਫੋਨ 8 'ਤੇ 17 ਫ਼ੀਸਦੀ ਡਿਸਕਾਉਂਟ ਮਿਲ ਰਿਹਾ ਹੈ। ਆਈਫੋਨ ਐਕਸ ਦੀ ਕੀਮਤ ਫ਼ਿਲਹਾਲ 89,000 ਰੁਪਏ ਹੈ। ਅਜਿਹੇ ਵਿੱਚ ਆਈਫੋਨ 8 ਖ਼ਰੀਦਿਆ ਜਾ ਸਕਦਾ ਹੈ। ਇਸ 'ਤੇ ਡਿਸਕਾਉਂਟ ਚੱਲ ਰਿਹਾ ਹੈ।

ਚਾਰ ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵਾਲਾ ਰੇਡਮੀ ਨੋਟ ਫੋਰ 10,999 ਰੁਪਏ ਵਿੱਚ ਵਿਕ ਰਿਹਾ ਹੈ। ਇਸ ਦੀ ਕੀਮਤ ਨੂੰ 12,999 ਤੋਂ ਘਟਾ ਕੇ 10,999 ਰੁਪਏ ਕਰ ਦਿੱਤੀ ਗਈ ਹੈ। ਰੇਡਮੀ ਨੋਟ ਫੋਰ ਨੂੰ ਜਨਵਰੀ 2017 ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ। ਇਸ ਵਿੱਚ 4100 ਐਮਏਐਚ ਦੀ ਬੈਟਰੀ ਹੈ।

ਇਸ ਸੇਲ ਵਿੱਚ ਗੂਗਲ ਪਿਕਸਲ 2 ਤੇ ਗੂਗਲ ਪਿਕਸਲ 2 ਐਕਸਐਲ ਵੀ ਸਸਤਾ ਮਿਲ ਰਿਹਾ ਹੈ। ਗੂਗਲ ਪਿਕਸਲ 2 ਸਮਾਰਟਫੋਨ 39,999 ਰੁਪਏ ਤੇ ਗੂਗਲ ਪਿਕਸਲ 2 ਐਕਸਐਲ 52,999 ਰੁਪਏ ਵਿੱਚ ਮਿਲ ਰਿਹਾ ਹੈ। ਵੈਸੇ ਇਨ੍ਹਾਂ ਦੀ ਕੀਮਤ 61 ਹਜ਼ਾਰ ਤੇ 73 ਹਜ਼ਾਰ ਹੈ।

64 ਜੀਬੀ ਸਟੋਰੇਜ ਵਾਲਾ ਸੈਮਸੰਗ ਗਲੈਕਸੀ ਔਨ ਐਨਐਕਸਟੀ ਸਮਾਰਟਫੋਨ 11,900 ਵਿੱਚ ਮਿਲ ਰਿਹਾ ਹੈ। ਇਸ ਦੀ ਬਜ਼ਾਰ ਵਿੱਚ ਕੀਮਤ 17,900 ਰੁਪਏ ਹੈ। ਇਸ 'ਤੇ 33 ਫ਼ੀਸਦੀ ਡਿਸਕਾਉਂਟ ਮਿਲ ਰਿਹਾ ਹੈ। ਇਹ ਸਮਾਰਟਫੋਨ ਅਪ੍ਰੈਲ 2017 ਵਿੱਚ ਲਾਂਚ ਹੋਇਆ ਸੀ।