ਚੰਡੀਗੜ੍ਹ: ਸੈਮਸੰਗ ਦਾ ਫਲੈਗਸ਼ਿਪ ਸਮਾਰਟਫੋਨ ਸੈਮਸੰਗ ਗਲੈਕਸੀ S8 ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਅਗਲੇ ਹਫ਼ਤੇ ਫਲਿੱਪਕਾਟ ਬਿੱਗ ਬਿਲੀਅਨ ਡੇਅ ਸੇਲ ਵਿੱਚ ਇਹ ਫੋਨ 29,990 ਰੁਪਏ ਦੀ ਕੀਮਤ ’ਤੇ ਮਿਲ ਰਿਹਾ ਹੈ। ਇਸ ਫੋਨ ’ਤੇ ਕੰਪਨੀ 20 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ। ਬਿੱਗ ਬਿਲੀਅਨ ਡੇਅ ਸੇਲ 10 ਤੋਂ 14 ਅਕਤੂਬਰ ਤਕ ਚੱਲੇਗੀ। 11 ਅਕਤੂਬਰ ਨੂੰ ਸਮਾਰਟਫੋਨਾਂ ’ਤੇ ਭਾਰੀ ਛੋਟ ਮਿਲੇਗੀ। HDFC ਦਾ ਡੈਬਿਟ ਜਾਂ ਕ੍ਰੈਡਿਟ ਕਾਰਡ ਵਰਤ ਕੇ ਇਸ ’ਤੇ 10 ਫੀਸਦੀ ਦਾ ਵਾਧੂ ਡਿਸਕਾਊਂਟ ਹਾਸਲ ਕੀਤਾ ਜਾ ਸਕਦਾ ਹੈ। ਸੇਲ ਦੌਰਾਨ ਐਕਸਚੇਂਜ ਆਫਰ ਦੀ ਵੀ ਸਹੂਲਤ ਹੋਏਗੀ।

29,990 ਰੁਪਏ ਦੀ ਛੋਟ ਨੂੰ ਵੇਖਦਿਆਂ ਫਲਿੱਪਕਾਰਟ ਤੇ ਸੈਮਸੰਗ ਹੁਣ ਅਮੇਜ਼ਨ ਇੰਡੀਆ ਨੂੰ ਚੈਲੰਜ ਦੇ ਰਹੇ ਹਨ। ਅਮੇਜ਼ਨ ਇੰਡੀਆ ਆਪਣੀ ਸੇਲ ਦੌਰਾਨ 29,900 ਰੁਪਏ ਦੀ ਕੀਮਤ ’ਤੇ ਵਨਪਲੱਸ 6 ਵੇਚ ਰਿਹਾ ਹੈ। ਗਲੈਕਸੀ ਐਸ 8 ਉੱਤੇ ਵੱਡੀ ਛੋਟ ਤੋਂ ਬਾਅਦ ਸੈਮਸੰਗ ਗਲੈਕਸੀ ਆਨ 7, ਗਲੈਕਸੀ ਜੇ 3 ਪ੍ਰੋ, ਗਲੈਕਸੀ ਆਨ ਮੈਕਸ ਤੇ ਗਲੈਕਸੀ ਆਨ ਨੈਕਸਟ 'ਤੇ ਵੀ ਵੱਡੀ ਛੋਟ ਦੇ ਰਿਹਾ ਹੈ। ਗਲੈਕਸੀ ਏ7 ਸੈਮਸੰਗ ਦਾ ਪਹਿਲਾ ਸਮਾਰਟਫੋਨ ਹੈ ਜੋ ਤਿੰਨ ਕੈਮਰਿਆਂ ਨਾਲ ਆਉਂਦਾ ਹੈ। ਇਹ ਫੋਨ 23,990 ਰੁਪਏ ਦੀ ਕੀਮਤ ’ਤੇ ਉਪਲਬਧ ਹੋਵੇਗਾ।

ਸੇਲ ਦੌਰਾਨ ਸੈਮਸੰਗ ਗਲੈਕਸੀ ਆਨ 6 ਦੇ 64 GB ਵਰਸ਼ਨ ਨੂੰ ਸਿਰਫ 11,900 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਗਲੈਕਸੀ J3 ਪ੍ਰੋ ਸਿਰਫ 6,190 ਰੁਪਏ ’ਚ ਉਪਲੱਬਧ ਹੋਏਗਾ। ਗਲੈਕਸੀ ਆਨ ਮੈਕਸ ਤੇ ਗਲੈਕਸੀ ਆਨ ਨੈਕਸਟ 64 GB ਉੱਤੇ ਵੀ ਵੱਡੀ ਛੋਟ ਦਿੱਤੀ ਜਾ ਰਹੀ ਹੈ। ਫੋਨ ਨੂੰ 11,990 ਤੇ 9,990 ਰੁਪਏ ਖ਼ਰੀਦਿਆ ਜਾ ਸਕਦਾ ਹੈ। ਜੇ ਤੁਸੀਂ ਟੈਬਲੇਟ ਤੇ ਵੀਅਰੇਬਲ 'ਤੇ ਵੀ ਛੋਟ ਚਾਹੁੰਦੇ ਹੋ ਤਾਂ ਗਲੈਕਸੀ ਟੈਬ ਏਟੀ355ਵਾਈ ਦੀ ਕੀਮਤ ਸਿਰਫ 11,999 ਰੁਪਏ ਹੈ, ਜਦਕਿ ਫਲੈਗਿਸ਼ਪ ਗਲੈਕਸੀ ਟੈਬ ਐਸ2 ਨੂੰ ਸਿਰਫ 21,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਸੈਮਸੰਗ ਗੀਅਰ ਫਿੱਟ 2 ਪ੍ਰੋ ਫਲੈਗਸ਼ਿਪ ਫਿੱਟਨੈਸ ਟ੍ਰੈਕਰ ਹੈ ਜਿਸ ਨੂੰ ਸਭਤੋਂ ਘੱਟ ਕੀਮਤ 8,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

ਸੈਮਸੰਗ ਨੇ ਕਿਹਾ ਹੈ ਕਿ ਇਹ ਸਾਰੇ ਉਤਪਾਦ ਫਲਿੱਪਕਾਰਟ ਤੇ ਐਕਸਕਲਿਊਸਿਵ ਹੋਣਗੇ ਤੇ ਨੋ ਕੌਸਟ ਈਐਮਆਈ ਨਾਲ ਆਉਣਗੇ। ਬਿੱਗ ਬਿਲੀਅਨ ਡੇਅ ਸੇਲ ਦੌਰਾਨ ਮੋਟਰੋਲਾ ਮੋਟੋ ਜ਼ੈੱਡ2 ਨੂੰ 50 ਫੀਸਦੀ ਦੀ ਛੂਟ ’ਤੇ ਖਰੀਦਿਆ ਜਾ ਸਕਦਾ ਹੈ। ਮੋਟੋ ਜ਼ੈਡ2 ਨੂੰ 35,990 ਰੁਪਏ ਦੀ ਕੀਮਤ ’ਤ ਲਾਂਚ ਕੀਤਾ ਗਿਆ ਸੀ ਤੇ ਸੇਲ ਦੌਰਾਨ ਇਸਨੂੰ ਸਿਰਫ 17,499 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸੇਦ ਨਾਲ ਹੀ ਆਨਰ ਤੇ ਸ਼ਿਓਮੀ ਦੇ ਸਮਾਰਟਫੋਨਾਂ ’ਤੇ ਵੀ ਛੋਟ ਦੀ ਸੁਵਿਧਾ ਦਿੱਤੀ ਜਾਏਗੀ।