ਫਲਿਪਕਾਰਟ ਦੀ ਸਮਾਰਟਫੋਨ ਬਾਜ਼ਾਰ 'ਚ ਐਂਟਰੀ, ਡੂਅਲ ਕੈਮਰਾ ਬਿਲੀਅਨ ਕੈਪਚਰ ਪਲੱਸ ਲਾਂਚ
ਏਬੀਪੀ ਸਾਂਝਾ | 10 Nov 2017 06:40 PM (IST)
ਨਵੀਂ ਦਿੱਲੀ: ਈ-ਕਮਰਸ ਕੰਪਨੀ ਫਲਿਪਕਾਰਟ ਨੇ ਸਮਾਰਟਫੋਨ ਬਾਜ਼ਾਰ ਵਿੱਚ ਐਂਟਰੀ ਮਾਰੀ ਹੈ। ਫਲਿਪਕਾਰਟ ਨੇ ਆਪਣਾ ਨਵਾਂ ਸਮਾਰਟਫੋਨ ਬਿਲੀਅਨ ਕੈਪਚਰ ਪਲੱਸ ਲਾਂਚ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਮੇਡ ਫਾਰ ਇੰਡੀਆ ਸਮਾਰਟਫੋਨ ਹੈ ਜਿਸ ਨੂੰ ਭਾਰਚ ਵਿੱਚ ਡਿਜ਼ਾਇਨ ਕੀਤਾ ਤੇ ਬਣਾਇਆ ਗਿਆ ਹੈ। 15 ਨਵੰਬਰ ਨੂੰ ਇਹ ਸਮਾਰਟਫੋਨ ਵਿਕਰੀ ਲਈ ਉਪਲੱਬਧ ਹੋਏਗਾ। ਇਹ ਸੇਲ ਫਲਿਪਕਾਰਟ ਐਕਸਲਿਊਸਿਵ ਹੋਏਗੀ। ਬਿਲੀਅਨ ਕੈਪਚਰ ਪਲੱਸ ਦੇ ਦੋ ਵੈਰੀਐਂਟ ਲਾਂਚ ਕੀਤੇ ਗਏ ਹਨ। ਇਸ ਦੇ 3 ਜੀਬੀ ਰੈਮ ਤੇ 32 ਜੀਬੀ ਮੈਮਰੀ ਮਾਡਲ ਦੀ ਕੀਮਤ 10,999 ਰੁਪਏ ਹੈ। ਇਸੇ ਤਰ੍ਹਾਂ 4 ਜੀਬੀ ਰੈਮ ਤੇ 64 ਜੀਬੀ ਮੈਮਰੀ ਵੈਰੀਐਂਟ ਦੀ ਕੀਮਤ 12,999 ਰਿੱਖੀ ਗਈ ਹੈ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੀ ਮੈਟਲ ਬਾਡੀ ਹੈ। ਇਸ ਵਿੱਚ 5.5 ਇੰਚ ਸਕਰੀਨ ਦਿੱਤੀ ਗਈ ਹੈ ਜੋ ਫੁੱਲ ਐਚਡੀ ਹੈ। ਬਿਲੀਅਨ ਕੈਪਚਰ ਪਲੱਸ ਐਂਡਰਾਈਡ ਨਾਗਟ 7.1 ਓ.ਐਸ 'ਤੇ ਚੱਲਦਾ ਹੈ। ਫੋਨ 'ਚ 13 ਮੈਗਾਪਿਕਸਲ ਦਾ ਡੂਅਲ ਕੈਮਰਾ ਦਿੱਤਾ ਗਿਆ ਹੈ।