ਜੀਓ ਦਾ 2018 'ਚ ਨਵਾਂ ਧਮਾਕਾ, ਕੰਮ ਜ਼ੋਰਾਂ-ਸ਼ੋਰਾਂ 'ਤੇ
ਏਬੀਪੀ ਸਾਂਝਾ | 10 Nov 2017 01:44 PM (IST)
ਪ੍ਰਤੀਕਾਤਮਕ ਤਸਵੀਰ
ਲੰਦਨ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਖ਼ੁਦ ਦੇ ਵਰਚੂਅਲ ਰਿਐਲਿਟੀ (ਵੀ.ਆਰ.) ਐਪ ਨੂੰ 2018 ਵਿੱਚ ਲਾਂਚ ਕਰੇਗੀ। ਕੰਪਨੀ ਨੇ ਇੰਗਲੈਂਡ ਦੇ ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਮਾਹਰਾਂ ਨਾਲ ਸਾਂਝੇਦਾਰੀ ਕਰੇਗੀ। ਯੂਨੀਵਰਸਿਟੀ ਨੇ ਇਹ ਜਾਣਕਾਰੀ ਦਿੱਤੀ ਹੈ। ਜੀਓ ਸਟੂਡੀਓਜ਼ ਦੇ ਮੁਖੀ ਅਦਿੱਤਿਆ ਭੱਟ ਤੇ ਕ੍ਰਿਏਟਵ ਨਿਰਦੇਸ਼ਕ ਅੰਕਿਤ ਸ਼ਰਮਾ ਨੇ ਬੁੱਧਵਾਰ ਨੂੰ ਯੂਨੀਵਰਸਿਟੀ ਦਾ ਦੌਰਾ ਵੀ ਕੀਤਾ ਹੈ। ਇੱਥੇ ਵੀ.ਆਰ. ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਫ਼ਿਲਮ ਸੀ.ਜੀ.ਆਈ. ਦੇ ਸੰਸਥਾਪਕ ਤੇ ਪ੍ਰਬੰਧ ਨਿਰਦੇਸ਼ਕ ਆਨੰਦ ਭਾਨੂਸ਼ਾਲੀ ਵੀ ਬ੍ਰਿਟੇਨ ਦੇ ਕੌਮਾਂਤਰੀ ਵਪਾਰ ਵਿਭਾਗ ਵੱਲੋਂ ਕਰਵਾਈ ਗਈ ਇਸ ਯਾਤਰਾ ਵਿੱਚ ਸ਼ਾਮਲ ਹੋਏ। ਉਨ੍ਹਾਂ ਯੂਨੀਵਰਸਿਟੀ ਦੇ ਸੀਨੀਅਰ ਅਧਿਆਪਕਾਂ ਨਾਲ ਵੀ ਵਿਚਾਰ ਚਰਚਾ ਕੀਤੀ। ਫ਼ਿਲਮ ਸੀ.ਜੀ.ਆਈ. ਇੱਕ ਐਨੀਮੇਸ਼ਨ ਸਟੂਡੀਓ ਹੈ, ਜਿਸ ਦਾ ਦਫ਼ਤਰ ਮੁੰਬਈ ਤੇ ਪੁਣੇ ਵਿੱਚ ਹੈ। ਇਸ ਕੰਪਨੀ ਵਿੱਚ 90 ਕਲਾਕਾਰ ਕੰਮ ਕਰਦੇ ਹਨ। ਇਹ ਫ਼ਿਲਮਾਂ ਤੇ ਟੈਲੀਵਿਜ਼ਨ ਸੀਰੀਅਲਾਂ ਨੂੰ ਕੰਪਿਊਟਰ ਦੀਆਂ ਤਸਵੀਰਾਂ ਤੇ ਵਿਜ਼ੂਅਲ ਇਫੈਕਟਸ ਆਦਿ ਸੇਵਾਵਾਂ ਪ੍ਰਦਾਨ ਕਰਦੇ ਹਨ। ਇਹ ਕੰਪਨੀ ਏਸ਼ੀਆ ਦੀ ਸਭ ਤੋਂ ਵੱਡੀਆਂ ਸਟੂਡੀਓ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਨਾਲ ਹੀ ਇਹ ਕੰਪਨੀ ਯੂਰੋਪ ਤੇ ਏਸ਼ੀਆ ਦੇ ਕੁਝ ਵੱਡੇ ਸਟੂਡੀਓਜ਼ ਨੂੰ ਸੇਵਾਵਾਂ ਦਿੰਦੀ ਹੈ। ਕੰਪਨੀ ਦੀ ਖਾਸੀਅਤ ਵੀ.ਆਰ. ਤੇ ਏ.ਆਰ. ਖੇਤਰ ਵਿੱਚ ਹੈ।