ਨਵੀਂ ਦਿੱਲੀ: ਅੱਜ ਯਾਨੀ 26 ਦਸੰਬਰ ਨੂੰ ਫਲਿਪਕਾਰਟ ਦੀ ਮੋਬਾਈਲ ਬੋਨਾਂਜ਼ਾ ਸੇਲ ਸ਼ੁਰੂ ਹੋ ਚੁੱਕੀ ਹੈ। ਇਹ 29 ਦਸੰਬਰ ਤਕ ਚਲੇਗੀ ਜਿਸ ‘ਚ ਸਮਾਰਟਫੋਨਾਂ ‘ਤੇ ਧਮਾਕੇਦਾਰ ਆਫਰ ਮਿਲ ਰਹੇ ਹਨ।
ਇਸ ਸੇਲ ‘ਚ ਰੀਅਲਮੀ 2 ਪ੍ਰੋ, ਆਸੂਸ ਜੈਨਫੋਨ ਮੈਕਸ ਪ੍ਰੋ ਐਮ1, ਔਨਰ 9ਏ ਤੇ ਨੌਕੀਆ 5.1 ਪਲੱਸ ਸਮੇਤ ਕਈ ਮੋਬਾਈਲ ਫੋਨਾਂ ‘ਤੇ ਡਿਸਕਾਉਂਟ ਮਿਲ ਰਿਹਾ ਹੈ। ਇਸ ਸੇਲ ‘ਚ ਆਈਫੋਨ ਐਕਸਐਸ ਤੇ ਆਈਫੋਨ ਐਕਸਆਰ ਨਾਲ ਹੋਰ ਵੀ ਕਈ ਐਪਲ ਫੋਨਸ ‘ਤੇ ਡਿਸਕਾਉਂਟ ਮਿਲ ਰਿਹਾ ਹੈ।
ਇਸ ਦੇ ਨਾਲ ਹੀ ਸੇਲ ‘ਚ ਐਸਬੀਆਈ ਕ੍ਰੈਡਿਟ ਕਾਰਡ ‘ਤੇ 10 ਫੀਸਦ ਦਾ ਹੋਰ ਡਿਸਕਾਉਂਟ ਮਿਲ ਰਿਹਾ ਹੈ। ਇਸ ਈ-ਕਾਮਰਸ ਸਾਈਟ ‘ਤੇ ਈਅਰ ਐਂਡਰ ਕਾਰਨੀਵਲ ਸੇਲ ਵੀ ਚੱਲ ਰਹੀ ਹੈ ਜਿਸ ‘ਚ ਟੀਵੀ ਤੇ ਹੋਰ ਅਪਲਾਇੰਸਜ਼ ‘ਤੇ ਵੀ ਛੂਟ ਮਿਲ ਰਹੀ ਹੈ। ਈਅਰ ਐਂਡਰ ਕਾਰਨੀਵਲ ਸੇਲ 31 ਦਸੰਬਰ ਤਕ ਚੱਲੇਗੀ।