ਨਵੀਂ ਦਿੱਲੀ: ਈ-ਕਾਮਰਸ ਕੰਪਨੀ ਫਲਿਪਕਾਰਟ 'ਤੇ ਚੱਲ ਰਹੀ ਰਿਪਬਲਿਕ ਡੇਅ ਸੇਲ ਦਾ ਅੱਜ ਆਖਰੀ ਦਿਨ ਹੈ। ਸੇਲ ਵਿੱਚ ਕਈ ਇਲੈਕਟ੍ਰੋਨਿਕ ਡਿਵਾਇਸ, ਅਸੈਸਰੀਜ਼ ਤੇ ਸਮਾਰਟਫੋਨ 'ਤੇ ਵੱਡੀ ਛੂਟ ਮਿਲ ਰਹੀ ਹੈ। ਇਸ ਸੇਲ ਵਿੱਚ ਹੋਰ ਵੀ ਬਹੁਤ ਕੁਝ ਖਾਸ ਹੈ।
ਮੋਟੋ G5 ਪਲੱਸ (32 ਜੀਬੀ): ਮੋਟੋ ਦੇ ਇਸ ਸਮਾਰਟਫੋਨ 'ਤੇ ਗਾਹਕਾਂ ਨੂੰ ਫਲੈਟ 6000 ਰੁਪਏ ਦਾ ਡਿਸਕਾਉਂਟ ਮਿਲ ਰਿਹਾ ਹੈ। ਸੇਲ ਵਿੱਚ ਸਿਰਫ 10,999 ਰੁਪਏ ਵਿੱਚ ਇਹ ਫੋਨ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਗਾਹਕ ਐਕਸਚੇਂਜ ਆਫਰ ਤਹਿਤ 10000 ਰੁਪਏ ਦਾ ਡਿਸਕਾਉਂਟ ਵੀ ਲੈ ਸਕਦੇ ਹਨ। ਕਾਰਡ ਨਾਲ ਪੇਮੈਂਟ ਕਰਨ 'ਤੇ 10 ਫੀਸਦੀ ਹੋਰ ਛੋਟ ਮਿਲੇਗੀ। ਇਸ ਫੋਨ ਵਿੱਚ 5.2 ਇੰਚ ਦੀ ਸਕਰੀਨ ਹੈ। ਰੈਮ 4 ਜੀਬੀ ਤੇ ਕੈਮਰਾ 12 ਮੈਗਾਪਿਕਸਲ ਦਾ ਹੈ।
ਲੇਨੋਵੋ K8 ਪਲਸ: ਇਸ ਸਮਾਰਟਫੋਨ 'ਤੇ ਫਲੈਟ 2000 ਰੁਪਏ ਦੀ ਛੋਟ ਚਲ ਰਹੀ ਹੈ। ਇਸ ਦੀ ਕੀਮਤ 8999 ਰੁਪਏ ਰੱਖੀ ਗਈ ਹੈ। ਐਕਸਚੇਂਜ ਆਫਰ ਤਹਿਤ 8500 ਰੁਪਏ ਦਾ ਡਿਸਕਾਉਂਟ ਵੀ ਲਿਆ ਜਾ ਸਕਦਾ ਹੈ। ਇਸ ਵਿੱਚ 5.2 ਇੰਚ ਦੀ ਸਕਰੀਨ ਦਿੱਤੀ ਗਈ ਹੈ। ਆਕਟਾਕੋਰ ਮੀਡੀਆਟੇਕ ਪ੍ਰੋਸੈਸਰ ਤੇ 3 ਜੀਬੀ ਰੈਮ ਹੈ ਇਸ ਸਮਾਰਟਫੋਨ ਵਿੱਚ। ਇਸ ਦੀ ਬੈਟਰੀ 4000 ਐਮਏਐਚ ਦੀ ਹੈ।
ਗੂਗਲ ਪਿਕਸਲ: ਇਸ ਸਮਾਰਟਫੋਨ 'ਤੇ 11001 ਰੁਪਏ ਦਾ ਫਲੈਟ ਡਿਸਕਾਉਂਟ ਮਿਲ ਰਿਹਾ ਹੈ। ਇਸ ਦਾ 64 ਜੀਬੀ ਮਾਡਲ 61,999 ਰੁਪਏ ਦਾ ਤੇ 128 ਜੀਬੀ ਮਾਡਲ 70,999 ਰੁਪਏ ਦਾ ਹੈ। ਇਹ ਸਾਲ 2017 ਦਾ ਸਭ ਤੋਂ ਖਾਸ ਕੈਮਰਾ ਫੋਨ ਹੈ।
ਰੇਡਮੀ ਨੋਟ 4: ਇਸ ਫੋਨ 'ਤੇ ਵੀ 2000 ਰੁਪਏ ਦਾ ਡਿਸਕਾਉਂਟ ਮਿਲ ਰਿਹਾ ਹੈ। ਇਸ ਆਫਰ ਤੋਂ ਬਾਅਦ ਸਮਾਰਟਫੋਨ ਨੂੰ 10,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਐਕਸਚੇਂਜ ਆਫਰ ਤਹਿਤ 10000 ਰੁਪਏ ਦਾ ਹੋਰ ਡਿਸਕਾਉਂਟ ਮਿਲ ਸਕਦਾ ਹੈ।