ਨਵੀਂ ਦਿੱਲੀ: ਕਈ ਵਾਰ ਤਾਂ ਅਸੀਂ ਆਈਫੋਨ ਦਾ ਪਾਸਵਰਡ ਭੁੱਲ ਜਾਂਦੇ ਹਾਂ ਪਰ ਕਈ ਵਾਰ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਦੋਂ ਹੋਰ ਚੀਜ਼ਾਂ ਦੀ ਵਜ੍ਹਾ ਕਰਕੇ ਪਾਸਵਰਡ ਨਹੀਂ ਲਾ ਪਾਉਂਦੇ। ਅਜਿਹੇ ਵੇਲੇ ਆਈਫੋਨ ਨੂੰ ਅਨਲੌਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਅੱਜ ਤੁਹਾਨੂੰ ਆਈਫੋਨ ਦਾ ਪਾਸਵਰਡ ਭੁੱਲ ਜਾਣ 'ਤੇ ਉਸ ਨੂੰ ਅਨਲੌਕ ਕਰਨ ਦੀ ਤਰਕੀਬ ਦੱਸਾਂਗੇ। ਇਸ ਨਾਲ ਆਈਫੋਨ ਦਾ ਡੇਟਾ ਨਹੀਂ ਰਹੇਗਾ ਪਰ ਜੇ ਤੁਸੀਂ ਬੈਕਅੱਪ ਰੱਖਿਆ ਹੈ ਤਾਂ ਡੇਟਾ ਰਿਕਵਰ ਕੀਤਾ ਜਾ ਸਕਦਾ ਹੈ।
ਜੇ ਤੁਹਾਡੇ ਕੋਲ ਆਈਟਿਊਬ ਨਹੀਂ ਤਾਂ ਉਸ ਨੂੰ ਮੈਕ ਤੇ ਵਿੰਡੋਜ਼/ਪੀਸੀ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

  • ਪੀਸੀ ਨੂੰ ਫੋਨ ਨਾਲ ਕੁਨੈਕਟ ਕਰੋ ਤੇ ਆਈਟਿਊਬ ਖੋਲ੍ਹੋ।

  • ਫੋਨ ਨੂੰ ਫੋਰਸਲੀ ਰੀਸਟਾਰਟ ਕਰੋ।

  • ਆਈਫੋਨ X ਜਾਂ ਆਈਫੋਨ 8 ਨੂੰ ਫੋਰਸ ਰੀਸਟਾਰਟ ਕਰਨ ਲਈ ਵਾਲਿਊਮ ਅੱਪ ਬਟਨ ਨੂੰ ਜਲਦੀ ਪ੍ਰੈੱਸ ਤੇ ਫਿਰ ਰਿਲੀਜ਼ ਕਰੋ। ਇਸ ਤੋਂ ਬਾਅਦ ਵਾਲਿਊਮ ਡਾਊਨ ਬਟਨ ਨਾਲ ਵੀ ਅਜਿਹਾ ਹੀ ਕਰੋ। ਇਸ ਮਗਰੋਂ ਸਾਈਡ ਬਟਨ ਨੂੰ ਦੱਬੋ। ਹੁਣ ਤੁਹਾਨੂੰ ਰਿਕਵਰੀ ਮੋਡ ਦਿੱਸੇਗਾ।

  • ਆਈਫੋਨ 7 ਤੇ 7 ਪਲੱਸ ਯੂਜ਼ਰਸ ਸਾਈਡ ਤੇ ਵਾਲਿਊਮ ਡਾਊਨ ਬਟਨ ਦਬਾਓ ਤੇ ਹੋਲਡ ਕਰੋ।

  • ਆਈਫੋਨ 6 ਜਾਂ ਹੋਰ ਵਰਸ਼ਨ ਵਰਤਣ ਵਾਲੇ ਯੂਜ਼ਰ ਹੋਮ ਤੇ ਟੌਪ ਸਾਈਡ ਬਟਨ ਇਕੱਠੇ ਦਬਾਓ।

  • ਰਿਕਵਰੀ ਮੋਡ ਸਕਰੀਨ ਆਉਣ 'ਤੇ ਰੀਸਟੋਰ ਜਾਂ ਅਪਡੇਟ ਦਾ ਵਿਕਲਪ ਆਏਗਾ।

  • ਹੁਣ ਰੀਸਟੋਰ ਆਪਸ਼ਨ ਚੁਣੋ।

  • ਆਈਫੋਨ ਵਿੱਚ ਆਈਟਿਊਬ ਡਾਊਨਲੋਡ ਹੋਣਾ ਸ਼ੁਰੂ ਹੋ ਜਾਏਗਾ।

  • ਜੇ ਇਹ ਡਾਊਨਲੋਡ ਹੋਣ ਵਿੱਚ 15 ਮਿੰਟ ਤੋਂ ਜ਼ਿਆਦਾ ਸਮਾਂ ਲੈ ਰਿਹਾ ਹੈ ਤਾਂ ਆਈਫੋਨ ਆਪਣੇ-ਆਪ ਐਗਜ਼ਿਟ ਰਿਕਵਰੀ ਮੋਡ 'ਤੇ ਆ ਜਾਏਗਾ।

  • ਜੇ ਇਵੇਂ ਹੁੰਦਾ ਹੈ ਤਾਂ ਆਈਫੋਨ ਤੇ ਪੀਸੀ ਨੂੰ ਦੁਬਾਰਾ ਕੁਨੈਕਟ ਕਰੋ ਤੇ ਫੋਰਸ ਰੀਸਟਾਰਟ ਕਰੋ। ਹਾਲਾਂਕਿ ਇਹ ਪ੍ਰੋਸੈਸ ਥੋੜ੍ਹਾ ਰਿਸਕੀ ਹੈ ਪਰ ਇਸ ਨਾਲ ਫੋਨ ਅਨਲੌਕ ਕੀਤਾ ਜਾ ਸਕਦਾ ਹੈ।