ਨਵੀਂ ਦਿੱਲੀ: ਕਈ ਵਾਰ ਸਾਡੇ ਨਾਲ ਅਜਿਹਾ ਹੋ ਜਾਂਦਾ ਹੈ ਕਿ ਅਸੀਂ ਆਪਣੇ ਗੂਗਲ ਜਾਂ ਗੂਗਲ ਅਕਾਉਂਟ ਦਾ ਪਾਸਵਰਡ ਭੁੱਲ ਜਾਂਦੇ ਹਾਂ। ਇਸ ਬਾਰੇ ਬੁਰਾ ਉਦੋਂ ਲੱਗਦਾ ਹੈ ਜਦੋਂ ਇਸ ਨਾਲ ਅਸੀਂ ਆਪਣੇ ਜੀਮੇਲ ਦਾ ਪਾਸਵਰਡ ਵੀ ਇਸਤੇਮਾਲ ਕਰਦੇ ਹਾਂ। ਇਸ ਤੋਂ ਵੀ ਜ਼ਿਆਦਾ ਖ਼ਤਰਨਾਕ ਉਦੋਂ ਹੁੰਦਾ ਹੈ, ਜਦੋਂ ਤੁਹਾਡਾ ਅਕਾਉਂਟ ਹੈਕ ਹੋ ਜਾਵੇ।

ਕੁਝ ਲੋਕਾਂ ਨੂੰ ਨਹੀਂ ਪਤਾ ਅਜਿਹੇ ‘ਚ ਉਹ ਆਪਣੇ ਪਾਸਵਰਡ ਨੂੰ ਵਾਪਸ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ, ਜਾਂ ਆਪਣਾ ਪਾਸਵਰਡ ਭੁੱਲ ਜਾਣ ‘ਤੇ ਪਾਸਵਰਡ ਕਿਵੇਂ ਰੀ-ਸਟੋਰ ਕੀਤਾ ਜਾ ਸਕਦਾ ਹੈ। ਅੱਜ ਤੁਹਾਨੂੰ ਪਾਸਵਰਡ ਰੀ-ਕਵਰੀ ਦਾ ਬਾਰੇ ਦੱਸਦੇ ਹਾਂ:

  1. ਸਭ ਤੋਂ ਪਹਿਲਾਂ ‘ਫ਼ੋਰਗੇਟ ਪਾਸਵਰਡ’ ‘ਤੇ ਕਲਿਕ ਕਰੋ।


 

  1. ਟ੍ਰਾਈ ਅਨਦਰ ਵੇਅ’ ਆਪਸ਼ਨ ‘ਤੇ ਕਲਿਕ ਕਰੋ।


 

  1. ਇਸ ਤੋਂ ਬਾਅਦ ਗੂਗਲ ਤੁਹਾਨੂੰ ਮੋਬਾਈਲ ਨੰਬਰ ‘ਤੇ ਨੋਟੀਫੀਕੇਸ਼ਨ ਭੇਜੇਗਾ ਜੋ ਤੁਹਾਡੇ ਅਕਾਉਂਟ ਨਾਲ ਲਿੰਕ ਹੈ।


 

  1. ਜੇਕਰ ਤੁਹਾਡੇ ਕੋਲ ਉਹ ਫੋਨ ਨੰਬਰ ਨਹੀਂ ਤਾਂ ਗੂਗਲ ਤੁਹਾਡੀ ਈਮੇਲ ਆਈਡੀ ‘ਤੇ ਨੋਟੀਫੀਕੇਸ਼ਨ ਭੇਜੇਗਾ।


 

  1. ਇਸ ਤੋਂ ਬਾਅਦ ਗੂਗਲ ਤੁਹਾਨੂੰ ਕੋਈ ਈਮੇਲ ਆਈਡੀ ਪੁੱਛੇਗਾ। ਇਸ ਤੋਂ ਬਾਅਦ ਕੰਫਰਮ ਕਰ ਤੁਹਾਡੇ ਵੱਲੋਂ ਦਿੱਤੀ ਆਈਡੀ ‘ਤੇ ਵੈਰੀਫੀਕੇਸ਼ਨ ਭੇਜੇਗਾ।


 

  1. ਕੋਡ ਮਿਲਣ ‘ਤੇ ਉਸ ਨੂੰ ਡਾਈਲੋਗ ਬਾਕਸ ‘ਚ ਭਰੋ।


 

  1. ਇਸ ਤੋਂ ਬਾਅਦ ਤੁਸੀਂ ਆਪਣੇ ਜੀਮੇਲ ਅਕਾਉਂਟ ਦਾ ਇਸਤੇਮਾਲ ਕਰ ਸਕਦੇ ਹੋ।


 

ਨੋਟ: ਹਮੇਸ਼ਾ ਆਪਣਾ ਪਾਸਵਰਡ ਬਦਲਦੇ ਰਹੋ ਤੇ ਉਸ ਨੂੰ ਸੁਰੱਖਿਅਤ ਥਾਂ ‘ਤੇ ਸੇਵ ਕਰਕੇ ਰੱਖੋ ਜਿੱਥੋਂ ਉਸ ਦੇ ਹੈਕ ਹੋਣ ਦਾ ਖ਼ਤਰਾ ਨਾ ਹੋਵੇ।