ਚੰਡੀਗੜ੍ਹ: ਅਗਲੇ ਮਹੀਨੇ ਵੀਵੋ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਨੂੰ ਵੀਵੋ Nex 2 ਦੇ ਨਾਂ ਹੇਠ ਬਾਜ਼ਾਰ ’ਚ ਉਤਾਰਿਆ ਜਾ ਸਕਦਾ ਹੈ। ਫੋਨ ਬਾਰੇ ਕੁਝ ਜਾਣਕਾਰੀ ਵੀ ਲੀਕ ਹੋਈ ਹੈ। ਚੀਨੀ ਵੈੱਬਸਾਈਟ Weibo ਦੀ ਰਿਪੋਰਟ ਮੁਤਾਬਕ ਇਸ ਫੋਨ ਵਿੱਚ ਦੋ ਸਕਰੀਨਾਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ ਫੋਨ ਵਿੱਚ ਫਰੰਟ ਕੈਮਰਾ ਨਹੀਂ ਹੋਏਗਾ ਬਲਕਿ ਰੀਅਰ ਕੈਮਰੇ ਨਾਲ ਹੀ ਸੈਲਫੀ ਲਈ ਜਾ ਸਕੇਗੀ। ਹਾਲਾਂਕਿ ਕੰਪਨੀ ਨੇ ਇਸ ਸਬੰਧੀ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਇਸ ਰਿਪੋਰਟ ਮੁਤਾਬਕ ਵੀਵੋ ਦੇ ਇਸ ਸਮਾਰਟਫੋਨ ਦੇ ਫਰੰਟ ਪੈਨਲ ’ਤੇ ਫੁੱਲ ਸਕਰੀਨ ਡਿਸਪਲੇਅ ਦਿੱਤੀ ਜਾ ਸਕਦੀ ਹੈ। ਯਾਨੀ ਇਸ ਵਿੱਚ ਕਿਸੇ ਤਰ੍ਹਾਂ ਦੀ ਨੌਚ ਜਾਂ ਬੇਜ਼ਲ ਨਹੀਂ ਹੋਣਗੇ। ਰੀਅਰ ਪੈਨਲ ’ਤੇ ਤੀਹਰੇ ਕੈਮਰੇ ਹੇਠਾਂ ਦੂਜਾ ਡਿਸਪਲੇਅ ਮਿਲੇਗਾ।
ਪਿਛਲੇ ਮਹੀਨੇ ਚੀਨ ਵਿੱਚ ਡੂਅਲ ਸਕ੍ਰੀਨ ਵਾਲਾ ਫੋਨ Nubia X ਲਾਂਚ ਕੀਤਾ ਗਿਆ ਹੈ ਤੇ ਵੀਵੋ Nex 2 ਦਾ ਡਿਜ਼ਾਈਨ ਵੀ ਇਸੇ ਫੋਨ ਵਰਗਾ ਹੋ ਸਕਦਾ ਹੈ। Nubia X ਵਿੱਚ ਵੀ ਫਰੰਟ ਕੈਮਰਾ ਨਹੀਂ ਹੈ। ਰੀਅਰ ਕੈਮਰੇ ਦਾ ਇਸਤੇਮਾਲ ਹੀ ਸੈਲਫੀ ਲੈਣ ਲਈ ਕੀਤਾ ਜਾ ਸਕਦਾ ਹੈ ਵੀਵੋ ਦੇ ਫੋਨ ਵਿੱਚ ਵੀ ਇਸੇ ਤਰ੍ਹਾਂ ਦਾ ਕਨਸੈਪਟ ਇਸਤੇਮਾਲ ਹੋਏਗਾ।