ਨਵੀਂ ਦਿੱਲੀ: ਮੋਬਾਈਲ ਬਣਾਉਣ ਵਾਲੀ ਚੀਨੀ ਕੰਪਨੀ ਜਿਓਨੀ ਕੰਗਾਲ ਹੋਣ ਦੀ ਕਰਾਰ ‘ਤੇ ਖੜ੍ਹੀ ਹੈ, ਜਿਸ ਕਾਰਨ ਹੋ ਸਕਦਾ ਹੈ ਕਿ ਕੰਪਨੀ ਬੰਦ ਹੀ ਹੋ ਜਾਵੇ। ਜੀ ਹਾਂ, ਮੋਬਾਈਲ ਕੰਪਨੀ ਜਿਓਨੀ ਅੱਜਕਲ੍ਹ ਕਾਫੀ ਮੁਸ਼ਕਲ ਦੌਰ ਵਿੱਚੋਂ ਲੰਘ ਹਰੀ ਹੈ। ਇਸ ਨੂੰ ਲੈ ਕੇ ਅਜੇ ਤਕ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਇੱਕ ਚੀਨੀ ਵੈੱਬਸਾਈਟ ਦਾ ਕਹਿਣਾ ਹੈ ਕਿ ਜਿਓਨੀ ਦੇ ਚੇਅਰਮੈਨ Liu Lirong ਨੂੰ ਜੂਆ ਖੇਡਣ ਦੀ ਆਦਤ ਸੀ।
ਮੰਨਿਆ ਜਾ ਰਿਹਾ ਹੈ ਕਿ ਜੂਆ ਖੇਡਣ ਦੀ ਆਦਤ ਹੀ Liu Lirong ਨੂੰ ਮਹਿੰਗੀ ਪੈ ਗਈ, ਜਿਸ ਕਾਰਨ ਉਹ ਇਸ ‘ਚ ਕਰੀਬ 1 ਖਰਬ ਰੁਪਏ ਹਾਰ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਹ ਪਤਾ ਲੱਗਿਆ ਕਿ ਜਿਓਨੀ ਆਪਣੇ ਸਪਲਾਇਰਸ ਨੂੰ ਪੇਮੈਂਟ ਦੇਣ ‘ਚ ਕਾਮਯਾਬ ਨਹੀਂ ਹੋਏ। Jiemian ਮੁਤਾਬਕ ਕਰੀਬ 20 ਸਪਲਾਇਰਾਂ ਨੇ 20 ਨਵੰਬਰ ਨੂੰ ਸ਼ੇਨਜੇਨ ਇੰਟਰਮੀਡੀਏਟ ਪੀਪਲਜ਼ ਕੋਰਟ ‘ਚ ਕੰਗਾਲ ਹੋਣ ਦੀ ਅਰਜ਼ੀ ਪਾਈ।
ਅਪ੍ਰੈਲ ਮਹੀਨੇ ‘ਚ ਕਿਹਾ ਗਿਆ ਸੀ ਕਿ ਕੰਪਨੀ ਨੇ ਸਾਲ 2018 ਵਿੱਚ ਕਰੀਬ 650 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਉਧਰ ਇਹ ਕੰਪਨੀ ਦੇਸ਼ ਦੀ 5ਵੇਂ ਨੰਬਰ ਦੀ ਕੰਪਨੀ ਸੀ। ਇਸ ਸਾਲ ਕੰਪਨੀ ਨੇ ਕਿਹਾ ਸੀ ਕਿ ਉਹ ਇੱਕ ਵਾਰ ਫੇਰ ਟੌਪ 5 ‘ਚ ਆਉਣਾ ਚਾਹੁੰਦੀ ਹੈ। ਇਸ ਨੂੰ ਲੈ ਕੇ ਕੰਪਨੀ ਦਾ ਪਲਾਨ ਸੀ ਕਿ ਉਹ ਇਸ ਸਾਲ ਆਪਣੇ ਮਾਰਕਿਟਿੰਗ ਨੂੰ 30 ਫੀਸਦ ਤਕ ਵਧਾ ਦਵੇਗੀ।
ਜਿਓਨੀ ਨੇ ਇਸ ਸਾਲ ਸੈਲਫੀ ਦੇ ਦੀਵਾਨਿਆਂ ਲਈ ਮਾਰਕਿਟ ‘ਚ Gionee F205 ਤੇ Gionee S11 Lite ਦੋ ਫੋਨ ਵੀ ਲੌਂਚ ਕੀਤੇ ਸੀ।