ਨਵੀਂ ਦਿੱਲੀ: ਐਪਲ ਨੂੰ ਲੈ ਕੇ ਅਸਕਰ ਹੀ ਕੋਈ ਨਾ ਕੋਈ ਖ਼ਬਰ ਆ ਹੀ ਜਾਂਦੀ ਹੈ। ਕਈ ਕ੍ਰਿਟੀਕਸ ਦਾ ਕਹਿਣਾ ਹੈ ਕਿ ਹਾਲ ਹੀ ‘ਚ ਆਇਆ ਆਈਫੋਨ ਕੁਝ ਖਾਸ ਕਮਾਲ ਨਹੀਂ ਦਿਖਾ ਸਕਿਆ, ਜਿਸ ਕਰਕੇ ਕੰਪਨੀ ਹੌਲੀ-ਹੌਲੀ ਇਸ ਦੇ ਪ੍ਰੋਡਕਸ਼ਨ ‘ਤੇ ਰੋਕ ਲਾ ਰਹੀ ਹੈ।
ਉੱਧਰ, ਐਪਲ ਨੇ ਕਿਹਾ ਕਿ ਉਨ੍ਹਾਂ ਐਨਐਕਸਪੈਕਟਿਡ ਆਈਫੋਨ ਯਾਨੀ ਆਈਫੋਨ ਐਕਸਆਰ ਲੌਂਚ ਹੋਣ ਤੋਂ ਬਾਅਦ ਬੈਸਟ ਸੇਲਿੰਗ ਮਾਡਲ ਰਿਹਾ ਹੈ। ਇੱਕ ਇੰਟਰਵੀਊ ‘ਚ ਐਪਲ ਦੇ ਪ੍ਰੈਸੀਡੈਂਟ ਤੇ ਪ੍ਰੋਡਕਟ ਮਾਰਕੀਟਿੰਗ ਗ੍ਰੈਗ ਜੋਸਵਿਆਕ ਨੇ ਕਿਹਾ, "ਜਦੋਂ ਤੋਂ ਇਹ ਫੋਨ ਲੌਂਚ ਹੋਇਆ ਹੈ, ਉਦੋਂ ਤੋਂ ਇਹ ਹਰ ਰੋਜ਼ ਮਸ਼ਹੂਰ ਹੋ ਰਿਹਾ ਹੈ।" ਜਦਕਿ ਗ੍ਰੈਗ ਨੇ ਨੰਬਰਾਂ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ।
ਆਈਫੋਨ ਐਸਆਰ ਇੱਕ ਅਜਿਹਾ ਫੋਨ ਸੀ ਜਿਸ ਨੇ ਲੌਂਚ ਤੋਂ ਪਹਿਲਾਂ ਕੁਝ ਸ਼ੋਰ ਜ਼ਰੂਰ ਕੀਤਾ ਪਰ ਇਸ ਨੂੰ ਨੈਗਟਿਵ ਹੈੱਡਲਾਈਨਜ਼ ਵੀ ਮਿਲੀਆਂ ਸੀ। ਹਾਲ ਹੀ ‘ਚ ਖ਼ਬਰਾਂ ਆਈਆਂ ਸੀ ਕਿ ਇਸ ਫੋਨ ਦੀ ਪ੍ਰੋਡਕਸ਼ਨ ਨੂੰ ਕੱਟ ਕਰਨ ਦੀ ਪਲਾਂਨਿੰਗ ਕੀਤੀ ਜਾ ਰਹੀ ਹੈ।
ਆਈਫੋਨ ਐਕਸਆਰ ਦੀ ਕੀਮਤ 76,999 ਰੁਪਏ ਤੋਂ ਸ਼ੁਰੂ ਹੈ। ਆਈਫੋਨ ਐਕਸਐਸ ਦੀ ਕੀਮਤ 99,999 ਰੁਪਏ ਤੇ ਆਈਫੋਨ ਐਕਸਐਸ ਮੈਕਸ ਦੀ ਕੀਮਤ 1,09,999 ਰੁਪਏ ਹੈ।