ਨਵੀਂ ਦਿੱਲੀ: ਭਾਰਤ ‘ਚ ਗੂਗਲ ਮੈਪਸ ਨੇ ਆਪਣੇ ਯੂਜ਼ਰਸ ਨੂੰ ਲਾਈਵ ਲੋਕੇਸ਼ਨ ਆਪਣੇ ਕਾਂਟੈਕਟਸ ਨੂੰ ਸ਼ੇਅਰ ਕਰਨ ਦਾ ਆਪਸ਼ਨ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਜਦੋਂ ਤੁਹਾਡਾ ਕੋਈ ਪਰਿਵਰਕ ਮੈਂਬਰ ਜਾਂ ਦੋਸਤ ਪਬਲਿਕ ਟ੍ਰਾਂਸਪੋਰਟ ‘ਚ ਟ੍ਰੈਵਲ ਕਰ ਰਿਹਾ ਹੈ ਤਾਂ ਤੁਸੀਂ ਉਸ ਨੂੰ ਲਾਈਵ ਟ੍ਰੈਕ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹ ਕਿੱਥੇ ਹੈ ਤੇ ਉਸ ਦੀ ਬੱਸ ਜਾਂ ਟ੍ਰੇਨ ਕਿਸ ਟਾਈਮ ਤਕ ਪਹੁੰਚੇਗੀ। ਇਹ ਫੀਚਰ ਅਜੇ ਸਿਰਫ ਐਂਡ੍ਰਾਇਡ ‘ਚ ਹੀ ਹੈ। ਇਸ ‘ਤੇ ਗੂਗਲ ਇੰਡੀਆ ਵੱਲੋਂ ਕੋਈ ਬਿਆਨ ਵੀ ਨਹੀਂ ਆਇਆ। ਆਈਫੋਨ ਯੂਜ਼ਰਸ ਨੂੰ ਵੀ ਇਹ ਫੀਚਰ ਜਲਦੀ ਹੀ ਮਿਲੇਗਾ। ਗੂਗਲ ਇੰਡੀਆ ਨੇ ਆਪਣੇ ਟਵਿਟਰ ਹੈਂਡਲ ‘ਤੇ ਟਵੀਟ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਲਿਖਿਆ, "ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਤੁਸੀਂ ਆਪਣਾ ਲਾਈਵ ਲੋਕੇਸ਼ਨ ਆਪਣੇ ਕਰੀਬੀ ਲੋਕਾਂ ਨਾਲ ਸ਼ੇਅਰ ਕਰ ਸਕਦੇ ਹੋ। ਇਹ ਸੁਵਿਧਾ ਬੱਸ ਤੇ ਰੇਲ ਦੇ ਸਫਰ ਲਈ ਹੋਵੇਗੀ।
ਇਹ ਫੀਚਰ ਠੀਕ ਵਟਸਅੱਪ ਦੇ ਲਾਈਵ ਫੀਰਚ ਦੀ ਤਰ੍ਹਾਂ ਹੀ ਹੈ। ਇੱਥੇ ਕਿਹਾ ਗਿਆ ਹੈ ਕਿ ਤੁਹਾਡੇ ਕਾਂਟੈਕਟਸ ਨੂੰ ਨਾ ਸਿਰਫ ਲਾਈਵ ਲੋਕੇਸ਼ਨ ਦਿਖੇਗੀ ਸਗੋਂ ਇਹ ਵੀ ਦੇਖਣ ਨੂੰ ਮਿਲੇਗਾ ਕਿ ਸਫਰ ਕਰ ਰਹੇ ਵਿਅਕਤੀ ਦੀ ਬਸ ਜਾਂ ਟ੍ਰੇਨ ਕਿੰਨੇ ਸਮੇਂ ਤਕ ਆਵੇਗੀ। ਇਸ ਦੌਰਾਨ ਯੂਜ਼ਰਸ ਲੋਕੇਸ਼ਨ ਨੂੰ ਬਾਕੀ ਚੈਟਿੰਗ ਐਪਸ ‘ਤੇ ਵੀ ਭੇਜ ਸਕਦੇ ਹਨ।