ਨਵੀਂ ਦਿੱਲੀ: ਜਦੋਂ ਤੋਂ ਵਟਸਅੱਪ ਸਾਡੀ ਜ਼ਿੰਦਗੀ ‘ਚ ਆਇਆ ਹੈ, ਉਦੋਂ ਤੋਂ ਲੋਕਾਂ ਦਾ ਗੱਲਬਾਤ ਦਾ ਤਰੀਕਾ ਹੀ ਬਦਲ ਗਿਆ ਹੈ। ਗਰੁੱਪ ਚੈਟ, ਸ਼ੇਅਰਿੰਗ ਪਿਕਚਰਸ, ਮੈਸੇਜ ਟਾਈਮਿੰਗ ਇਹ ਸਭ ਸਾਡੀ ਚੈਟ ‘ਚ ਸ਼ਾਮਲ ਹੋ ਚੁੱਕਿਆ ਹੈ। ਇਹ ਸਭ ਫੀਚਰਸ ਦਿਨ-ਬ-ਦਿਨ ਠੀਕ ਹੋ ਰਹੇ ਹਨ ਤੇ ਨਵੇਂ ਅਪਡੇਟ ਨਾਲ ਵਟਸਅੱਪ ਵੀ ਕਾਫੀ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ।



ਇਸ ਮੈਸੇਜ਼ਿੰਗ ਸਰਵਿਸ ‘ਚ ਜੋ ਸਭ ਤੋਂ ਵੱਡਾ ਅੱਪਡੇਟ ਆਇਆ ਹੈ, ਉਹ ਇਹ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਮੈਸੇਜ ਕੀਤਾ ਹੈ ਤੇ ਉਸ ਨੇ ਮੈਸੇਜ ਪੜ੍ਹ ਲਿਆ ਹੈ ਤਾਂ ਮੈਸੇਜ ਬਲੂ ਟਿੱਕ ਹੋ ਜਾਂਦਾ ਹੈ। ਜੇਕਰ ਟਿੱਕ ਦਾ ਰੰਗ ਗ੍ਰੇਅ ਹੀ ਰਹੇ ਤਾਂ ਹੁੰਦਾ ਹੈ ਕਿ ਮੈਸੇਜ ਪੜ੍ਹਿਆ ਨਹੀਂ। ਜੇਕਰ ਤੁਹਾਨੂੰ ਲੱਗਦਾ ਹੈ ਕਿ ਬਲੂ ਟਿੱਕ ਨੂੰ ਬੰਦ ਕਰਕੇ ਕਿਸੇ ਨੂੰ ਇਹ ਨਹੀਂ ਪਤਾ ਲੱਗੇਗਾ ਕਿ ਤੁਸੀਂ ਮੈਸੇਜ ਦੇਖ ਲਿਆ ਹੈ ਜਾਂ ਨਹੀਂ ਤਾਂ ਤੁਸੀਂ ਗਲਤ ਸੋਚ ਰਹੇ ਹੋ।

ਹੁਣ ਤੁਹਾਨੂੰ ਦੱਸਦੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਇਹ ਪਛਾਣ ਜਾਓਗੇ ਕਿ ਤੁਹਾਡਾ ਮੈਸੇਜ ਕਿਸ ਨੇ ਪੜ੍ਹਿਆ ਹੈ। ਜੇਕਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਮੈਸੇਜ ਕਿਸ ਨੇ ਦੇਖ ਲਿਆ ਤਾਂ ਤੁਸੀਂ ਉਸ ਕੰਟੈਕਟ ਨੂੰ ਸਭ ਤੋਂ ਪਹਿਲਾਂ ਇੱਕ ਵਾਈਸ ਮੈਸੇਜ ਸੈਂਡ ਕਰੋ। ਜਿਵੇਂ ਹੀ ਉਹ ਤੁਹਾਡਾ ਆਡੀਓ ਮੈਸੇਜ ਸੁਣੇਗਾ ਉਦੋਂ ਹੀ ਬਲੂ ਟਿੱਕ ਆਨ ਹੋ ਜਾਵੇਗਾ।



ਵਟਸਅੱਪ ਇਸ ਗੱਲ ਦਾ ਐਲਾਨ ਪਹਿਲਾਂ ਹੀ ਕਰ ਚੁੱਕਿਆ ਹੈ ਕਿ ਰੀਡ ਰਿਸੀਪਟਸ ਨੂੰ ਬੰਦ ਕਰਨ ‘ਤੇ ਇਹ ਗਰੁੱਪ ਚੈਟ ਤੇ ਵਾਈਸ ਮੈਸੇਜ ‘ਚ ਕੰਮ ਨਹੀਂ ਕਰੇਗਾ। ਵਟਸਅੱਪ ਹਮੇਸ਼ਾ ਹੀ ਨਵੇਂ-ਨਵੇਂ ਫੀਚਰ ਦਿੰਦਾ ਹੈ ਤੇ ਇਸ ‘ਚ ਹਾਲ ਹੀ ‘ਚ ਡਿਲੀਟ ਮੈਸੇਜ ਨੂੰ ਵਾਪਸ ਸ਼ਾਮਲ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ।