ਮੋਬਾਈਲ ਵਾਲਿਆਂ ਨੂੰ ਵੱਡੀ ਰਾਹਤ, ਹੁਣ ਘਰ ਬੈਠੇ ਲਿੰਕ ਕਰੋ ਆਧਾਰ
ਏਬੀਪੀ ਸਾਂਝਾ | 16 Nov 2017 04:16 PM (IST)
ਨਵੀਂ ਦਿੱਲੀ: ਹੁਣ ਤੁਹਾਨੂੰ ਆਪਣਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਕਰਵਾਉਣ ਲਈ ਟੈਲੀਕਾਮ ਕੰਪਨੀਆਂ ਦੇ ਸਟੋਰ 'ਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਤਿੰਨ ਤਰੀਕਿਆਂ ਨਾਲ ਤੁਸੀਂ ਆਪਣਾ ਮੋਬਾਈਲ ਨੰਬਰ ਸਿੱਧਾ ਘਰ ਬੈਠੇ ਆਧਾਰ ਨਾਲ ਲਿੰਕ ਕਰ ਸਕਦੇ ਹੋ। ਇੱਕ ਦਸੰਬਰ ਤੋਂ ਇਹ ਕੰਮ ਸ਼ੁਰੂ ਹੋ ਜਾਵੇਗਾ। ਤੁਸੀਂ ਆਪਣੇ ਨੰਬਰ ਦੀ ਰੀ-ਵੈਰੀਫਿਕੇਸ਼ਨ ਕਰਵਾ ਸਕਦੇ ਹੋ। ਮੋਬਾਈਲ ਕੰਪਨੀਆਂ ਤੁਹਾਡੇ ਨੰਬਰ ਨੂੰ ਓਟੀਪੀ (ਵਨ ਟਾਇਮ ਪਾਸਵਰਡ), ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ ਤੇ ਮੋਬਾਇਲ ਐਪ ਨਾਲ ਰੀ-ਵੈਰੀਫਿਕੇਸ਼ਨ ਦਾ ਆਪਸ਼ਨ ਦੇ ਰਹੀਆਂ ਹਨ। ਕੰਪਨੀ ਦੇ ਸੀਈਓ ਅਜੇ ਭੂਸ਼ਣ ਪਾਂਡੇ ਨੇ ਕਿਹਾ ਕਿ ਟੈਲੀਕਾਮ ਕੰਪਨੀਆਂ ਦੇ ਤਿੰਨ ਨਵੇਂ ਪਲਾਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਇਹ ਕਿਹਾ ਗਿਆ ਹੈ ਕਿ ਉਹ ਇਸ ਨੂੰ ਇੱਕ ਦਸੰਬਰ ਤੋਂ ਲਾਗੂ ਕਰ ਦੇਣ। ਖਾਸ ਗੱਲ ਇਹ ਹੈ ਕਿ ਘਰ ਬੈਠੇ ਵੈਰੀਫਿਕੇਸ਼ਨ ਉਨ੍ਹਾਂ ਦਾ ਹੀ ਹੋਵੇਗਾ ਜਿਨ੍ਹਾਂ ਦਾ ਨੰਬਰ ਪਹਿਲਾਂ ਤੋਂ ਹੀ ਆਧਾਰ ਦੇ ਡਾਟਾਬੇਸ 'ਚ ਮੌਜੂਦ ਹੋਵੇ। ਇਸ ਤੋਂ ਇਲਾਵਾ ਬਾਕੀ ਨੰਬਰਾਂ ਲਈ ਗਾਹਕਾਂ ਨੂੰ ਸਟੋਰ ਹੀ ਜਾਣਾ ਪਵੇਗਾ। ਜ਼ਿਕਰਯੋਗ ਹੈ ਕਿ 6 ਫਰਵਰੀ ਮੋਬਾਈਲ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਤਰੀਕ ਹੈ। ਇਸ ਤੋਂ ਬਾਅਦ ਜੇਕਰ ਨੰਬਰ ਲਿੰਕ ਨਹੀਂ ਕਰਵਾਇਆ ਤਾਂ ਉਹ ਬੰਦ ਵੀ ਹੋ ਸਕਦਾ ਹੈ। ਟੈਲੀਕਾਮ ਵਿਭਾਗ ਨੇ ਸੀਨੀਅਰ ਸਿਟੀਜ਼ਨ, ਅਪਾਹਜ ਤੇ ਵੱਡੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਦੀ ਅਸਾਨੀ ਲਈ ਉਨ੍ਹਾਂ ਦੇ ਘਰ ਜਾ ਕੇ ਵੈਰੀਫਿਕੇਸ਼ਨ ਕਰਨ ਦੇ ਹੁਕਮ ਦਿੱਤੇ ਹਨ।