ਨਵੀਂ ਦਿੱਲੀ: ਓਪੋ F3 ਪਲੱਸ ਦਾ ਨਵਾਂ 6 ਜੀਬੀ ਰੈਮ ਵਾਲਾ ਵਰਜ਼ਨ ਭਾਰਤ ਵਿੱਚ ਲਾਂਚ ਹੋਇਆ ਹੈ। ਇਸ ਸਮਾਰਟਫੋਨ ਨੂੰ ਐਕਸਕਲਿਊਸਵਲੀ ਫਲਿੱਪਕਾਰਟ ਤੇ ਲਾਂਚ ਕੀਤਾ ਗਿਆ। ਓਪੋ F3 ਪਲੱਸ ਦੇ ਇਸ ਨਵੇਂ 6ਜੀਬੀ ਵਰਜ਼ਨ ਦੀ ਕੀਮਤ 22,990 ਰੁਪਏ ਹੈ। ਓਪੋ F3 ਪਲੱਸ ਨੂੰ ਕੰਪਨੀ ਨੇ ਮਾਰਚ ਵਿੱਚ ਲਾਂਚ ਕੀਤਾ ਸੀ ਤੇ ਹੁਣ ਕੰਪਨੀ ਨੇ ਇਸ ਦਾ ਨਵਾਂ 6ਜੀਬੀ ਰੈਮ ਵਰਜ਼ਨ ਉਤਾਰਿਆ ਹੈ। ਇਸ ਦੀ ਕੀਮਤ 22,990 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦਾ ਡੁਅਲ ਫਰੰਟ ਫੇਸਿੰਗ ਕੈਮਰਾ ਹੈ। ਇਸ ਸਮਾਰਟਫੋਨ ਵਿੱਚ 16 ਮੈਗਾਪਕਿਸਲ ਤੇ 8 ਮੈਗਾਪਿਕਸਲ ਦਾ ਸੈਂਸਰ ਕੈਮਰਾ ਦਿੱਤਾ ਗਿਆ ਹੈ। ਇਸ ਨਵੇਂ ਸਮਾਰਟਫੋਨ ਓਪੋ F3 ਪਲੱਸ ਤੇ ਕਸਟਮਰ ਐਕਸਚੇਂਜ ਆਫਰ ਤਹਿਤ 3000 ਰੁਪਏ ਦਾ ਕੈਸ਼ਬੈਕ ਪਾ ਸਕਦਾ ਹੈ। ਇਸ ਦੇ ਨਾਲ ਹੀ ਕਸਟਮਰ ਨੂੰ ਤਿੰਨ ਮਹੀਨੇ ਤੱਕ ਦਾ ਫ੍ਰੀ ਸਬਸਕ੍ਰਿਪਸ਼ਨ ਮਿਲੇਗਾ। ਜੇਕਰ ਕਸਟਮਰ HDFC ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਇਸਤੇਮਾਲ ਕਰਦੇ ਹਨ ਤਾਂ 5 ਫੀਸਦੀ ਦਾ ਇੰਸਟੈਂਟ ਕੈਸ਼ਬੈਕ ਵੀ ਪਾ ਸਕਦੇ ਹਾਂ। ਓਪੋ F3 ਪਲੱਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 6 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ਲਿਊਸ਼ਨ 1080x 1920 ਪਿਕਸਲ ਹੈ ਤੇ ਇਹ 2.5D ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਹ ਸਮਾਰਟਫੋਨ ਕਾਲਕਾਮ ਸਨੈਪਡਰੈਗਨ 653 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ 6 ਜੀਬੀ ਦੀ ਰੈਮ ਦਿੱਤੀ ਗਈ ਹੈ। ਇੰਟਰਨਲ ਸਟੋਰੇਜ਼ ਦੀ ਗੱਲ ਕਰੀਏ ਤਾਂ ਇਸ ਵਿੱਚ 64 ਜੀਬੀ ਮੈਮੋਰੀ ਦਿੱਤੀ ਗਈ ਹੈ ਜੋ 256 ਜੀਬੀ ਤੱਕ ਵਧਾਈ ਜਾ ਸਕਦੀ ਹੈ। ਕੈਮਰਾ ਫਰੰਟ ਦੀ ਗੱਲ ਕਰੀਏ ਤਾਂ ਓਪੋ F3 ਪਲੱਸ ਵਿੱਚ f/1.7 ਅਪਰਚਰ ਦੇ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। F3 ਪਲੱਸ ਵਿੱਚ 4000mAh ਦੀ ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ ਓਪੋ ਦੇ ਕਲਰ v3.0 'ਤੇ ਚੱਲਦਾ ਹੈ ਜੋ ਐਂਡਰਾਇਡ ਮਾਰਸ਼ਮੈਲੋ ਬੇਸਡ ਹੈ।