ਨਵੀਂ ਦਿੱਲੀ: ਸੈਮਸੰਗ ਨੇ ਆਪਣੇ ਨਵੇਂ ਫੋਨ 'ਗਲੈਕਸੀ ਫੋਲਡਰ 2' ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਟਰੈਂਡ ਤੋਂ ਹਟ ਕੇ ਸੈਮਸੰਗ ਨੇ ਇੱਕ ਵਾਰ ਫਿਰ 'ਗਲੈਕਸੀ ਫੋਲਡਰ 2' ਨੂੰ ਫਿਲਪ ਫੋਨ ਬਣਾਇਆ ਹੈ। ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲਾ 'ਗਲੈਕਸੀ ਫੋਲਡਰ 2' ਸਭ ਤੋਂ ਪਹਿਲਾਂ ਚੀਨ ਦੇ ਬਾਜ਼ਾਰ ਵਿੱਚ ਆ ਸਕਦਾ ਹੈ।









ਪਿਛਲੇ ਸਾਲ 'ਗਲੈਕਸੀ ਫੋਲਡਰ' ਨੂੰ ਲਾਂਚ ਕਰਨ ਤੋਂ ਬਾਅਦ ਸੈਮਸੰਗ ਉਸ ਹੀ ਸੀਰੀਜ਼ ਦਾ ਫੋਨ 'ਗਲੈਕਸੀ ਫੋਲਡਰ 2' ਬਾਜ਼ਾਰ ਵਿੱਚ ਲੈ ਕੇ ਆ ਰਹੀ ਹੈ। 'ਗਲੈਕਸੀ ਫੋਲਡਰ 2' ਵਿੱਚ 3.8 ਇੰਚ ਸਕਰੀਨ ਹੈ। ਇਸ ਦੀ ਰੈਜੋਲਿਊਸ਼ਨ 480×800 ਪਿਕਸਲ ਹੈ। ਇਸ ਫੋਨ ਵਿੱਚ 1.4 ਗੀਗਾਹਰਟਜ਼ ਕਵਾਡਕੋਰ ਸਨੈਪਡਰੈਗਨ 425SoC ਪ੍ਰੋਸੈਸਰ ਦੇ ਨਾਲ 2 ਜੀਬੀ ਰੈਮ ਹੈ। ਇੰਟਰਨਲ ਮੈਮਰੀ ਦੀ ਗੱਲ ਕਰੀਏ ਤਾਂ 16 ਜੀਬੀ ਦੀ ਮੈਮਰੀ ਦਿੱਤੀ ਗਈ ਹੈ ਜਿਸ ਵਿੱਚ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ।









'ਗਲੈਕਸੀ ਫੋਲਡਰ 2' ਵਿੱਚ f/1.9 ਅਪਰਚਰ ਵਾਲਾ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਨਾਲ ਹੀ ਐਲ.ਈ.ਡੀ. ਫਲੈਸ਼ ਵੀ ਦਿੱਤਾ ਗਿਆ ਹੈ। ਉਸ ਦੇ ਨਾਲ ਹੀ ਇਸ ਦਾ ਫਰੰਟ ਫੇਸਿੰਗ ਕੈਮਰਾ 5 ਮੈਗਾਪਿਕਸਲ ਹੈ। ਫੋਨ ਨੂੰ ਪਾਵਰ ਦੇਣ ਦੇ ਲਈ 1950mAh ਦੀ ਬੈਟਰੀ ਦਿੱਤੀ ਗਈ ਹੈ। 122×60.2×15.4mm ਦੇ ਇਸ ਫੋਨ ਦਾ ਵਜ਼ਨ 160 ਗਰਾਮ ਹੈ। ਹਾਲਾਂਕਿ, 4G  ਸਪੋਰਟ ਕਰਨ ਵਾਲਾ ਇਹ ਫੋਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਦੋਂ ਤੱਕ ਉਤਰੇਗਾ। ਉਸ 'ਤੇ ਹਾਲੇ ਤੱਕ ਸੈਮਸੰਗ ਵਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਹੈ।