ਮੁੰਬਈ: 7 ਸਤੰਬਰ ਨੂੰ ਐਪਲ ਦੇ ਆਈਫੋਨ 7 ਤੇ ਆਈਫੋਨ 7 ਪਲੱਸ ਲਾਂਚ ਕੀਤਾ ਗਿਆ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਗੈਜੇਟ ਸਾਈਟਸ 'ਤੇ ਇਸ ਦੀ ਬਹੁਤ ਚਰਚਾ ਹੋ ਰਹੀ ਹੈ। ਮਹਿੰਗੇ ਸਮਾਰਟਫੋਨ ਦੀ ਚਾਹਤ ਰੱਖਣ ਵਾਲਿਆਂ ਲਈ ਖੁਸ਼ਖ਼ਬਰੀ ਹੈ ਕਿ ਆਈਫੋਨ 7 ਪਲੱਸ ਨੂੰ ਟੱਕਰ ਦੇਣ ਲਈ ਬਾਜ਼ਾਰ ਵਿੱਚ ਇੱਕ ਹੋਰ ਸਮਾਰਟਫੋਨ ਆ ਰਿਹਾ ਹੈ।
ਸਮਾਰਟਫੋਨ ਕੰਪਨੀ 'ਟਿਊਰਿੰਗ' ਨੇ ਇਸ ਨਵੇਂ ਸਮਾਰਟਫੋਨ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਸਮਾਰਟਫੋਨ ਬਾਰੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਰਹੀਆਂ ਹਨ, ਉਸ ਤੋਂ ਸਾਫ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੁਨੀਆਂ ਦਾ ਸਭ ਤੋਂ ਹਾਈਟੈਕ ਮੋਬਾਈਲ ਹੋਵੇਗਾ।
ਟਿਊਰਿੰਗ ਮੋਨੋਲਿਥ 2018 ਵਿੱਚ ਲਾਂਚ ਹੋਵੇਗਾ। ਫੋਨ ਵਿੱਚ ਕਈ ਨਵੇਂ ਫੀਚਰ ਹਨ। ਇਸ ਸਮਾਰਟਫੋਨ ਵਿੱਚ 18 ਜੀਬੀ ਰੈਮ ਤੇ 786 ਜੀਬੀ ਇੰਟਰਨਲ ਇਨਬਿਲਟ ਸਟੋਰੇਜ਼ ਮੈਮਰੀ ਹੈ। ਇਸ ਫੋਨ ਵਿੱਚ 3 ਸਨੈਪਡਰੈਗਨ 830 ਪ੍ਰੋਸੈਸਰ ਹੈ ਜੋ ਸਮਾਰਟਫੋਨ ਤੋਂ 6 ਗੁਣਾ ਜ਼ਿਆਦਾ ਹੈ।
ਇਸ ਦੀ ਸਕਰੀਨ ਦੀ ਰੈਜਾਲਿਊਸ਼ਨ 4 ਹਜ਼ਾਰ ਹੈ। ਨਾਲ ਹੀ ਇਸ ਦੇ 6.4 ਇੰਚ ਦੀ ਸਕਰੀਨ ਹੈ।ਇਸ ਫੋਨ ਦਾ ਮੇਨ ਕੈਮਰਾ 60 ਮੈਗਾਪਿਕਸਲ ਦਾ ਹੈ ਤੇ ਫਰੰਟ ਕੈਮਰਾ 20 ਮੈਗਾਪਿਕਸਲ ਦਾ ਹੈ। ਸ਼ਾਇਦ ਇਸ ਫੋਨ ਤੋਂ ਬਾਅਦ ਕਿਸੇ ਨੂੰ ਵੱਖ ਕੈਮਰੇ ਦੀ ਲੋੜ ਨਹੀਂ ਪਵੇਗੀ।