ਨਵੀਂ ਦਿੱਲੀ : ਭਾਰਤ ਸਰਕਾਰ ਨੇ ਸਮਰਾਟ ਫ਼ੋਨ ਕੰਪਨੀ ਸੈਮਸੰਗ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਹੁਣੇ ਲਾਂਚ ਹੋਏ ਫ਼ੋਨ ਗੈਲੇਕਸੀ ਨੋਟ-7 ਦੇ ਉਡਾਣ ਵਿੱਚ ਲੈ ਕੇ ਜਾਣ ਉੱਤੇ ਪਾਬੰਦੀ ਲੱਗਾ ਦਿੱਤੀ ਹੈ। ਸਰਕਾਰ ਨੇ ਸਲਾਹ ਦਿੱਤੀ ਹੈ ਕਿ ਉਡਾਣ ਦੇ ਦੌਰਾਨ ਨਾ ਤਾਂ ਫ਼ੋਨ ਦਾ ਇਸਤੇਮਾਲ ਕੀਤਾ ਜਾਵੇ ਅਤੇ ਨਾ ਹੀ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

 

 

 

 

 

 

 

 

 

 

 

 

 

 

 

ਸੈਮਸੰਗ ਗੈਲੇਕਸੀ ਨੋਟ-7 ਦੀ ਬੈਟਰੀ ਵਿੱਚ ਧਮਾਕਾ ਹੋਣ ਦੀਆਂ ਪਿਛਲੇ ਕੁੱਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ। ਇਹਨਾਂ ਖ਼ਬਰਾਂ ਤੋਂ ਬਾਅਦ ਕੰਪਨੀ ਨੇ ਇਹਨਾਂ ਫੋਨਾਂ ਦੀ ਵਿੱਕਰੀ ਉੱਤੇ ਤੁਰੰਤ ਪਾਬੰਦੀ ਲੱਗਾ ਦਿੱਤੀ ਸੀ। ਕੰਪਨੀ ਨੇ ਮਾਰਕੀਟ ਵਿੱਚ ਉਤਾਰੇ ਸਾਰੇ ਫ਼ੋਨ ਵੀ ਵਾਪਸ ਲੈ ਲਏ ਸਨ।

 

 

 

 

 

 

 

 

 

ਉੱਧਰ ਅਮਰੀਕਾ ਦੇ ਫੈਡਰਲ ਐਵੀਏਸ਼ਨ ਵਿਭਾਗ ਨੇ ਉਡਾਣ ਦੇ ਦੌਰਾਨ ਸੈਮਸੰਗ ਗੈਲਕੇਸੀ ਨੋਟ-7 ਨੂੰ ਆਨ ਨਾ ਕਰਨ ਅਤੇ ਨਾ ਹੀ ਚਾਰਜ ਕਰਨ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ। ਅਮਰੀਕਾ ਵਿੱਚ ਕਿਸੇ ਕੰਪਨੀ ਦੇ ਖ਼ਿਲਾਫ਼ ਇਹ ਪਹਿਲੀ ਚੇਤਾਵਨੀ ਹੈ। ਇਸੀ ਗੱਲ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਇਸ ਫ਼ੋਨ ਉੱਤੇ ਉਡਾਣ ਵਿੱਚ ਲੈ ਕੇ ਜਾਣ ਉੱਤੇ ਪਾਬੰਦੀ ਲੱਗਾ ਦਿੱਤੀ ਹੈ।