ਸੈਮਸੰਗ ਦਾ ਦਾ ਸਮਾਰਟ ਧਮਾਕਾ,6 ਜੀ.ਬੀ. ਰੈਮ ਵਾਲਾ ਪਹਿਲਾ ਫੋਨ
ਏਬੀਪੀ ਸਾਂਝਾ | 28 Oct 2016 02:48 PM (IST)
ਨਵੀਂ ਦਿੱਲੀ: ਗਲੈਕਸੀ ਨੋਟ 7 ਤੋਂ ਬਾਅਦ ਸੈਮਸੰਗ ਦੀ ਨਜ਼ਰ ਆਪਣੇ ਨਵੇਂ ਫ਼ੋਨ ਫਲੈਗ ਸਿੱਪ ਗਲੈਕਸੀ S8 ਉੱਤੇ ਟਿਕ ਗਈ ਹੈ। ਚੀਨ ਦੀ ਵੈੱਬਸਾਈਟ ਵੀਬੋ ਦੀ ਖ਼ਬਰ ਅਨੁਸਾਰ ਸੈਮਸੰਗ ਕੰਪਨੀ ਫਰਵਰੀ 2017 ਵਿੱਚ ਬਾਰਸਲੀਨੋ ਵਿੱਚ ਗਲੈਕਸੀ S8 ਸਮਰਾਟਫ਼ੋਨ ਲਾਂਚ ਕਰ ਸਕਦਾ ਹੈ। ਮਾਰਚ 2017 ਵਿੱਚ ਇਸ ਫ਼ੋਨ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਸਮਰਾਟਫ਼ੋਨ ਵਿੱਚ 6 ਜੀ.ਬੀ. ਰੈਮ ਹੋ ਸਕਦੀ ਹੈ। ਵੈੱਬਸਾਈਟ ਅਨੁਸਾਰ ਗਲੈਕਸੀ S8 ਵਿੱਚ 5.5 ਇੰਚ 4K ਸੁਪਰ ਅਮਲੋਡ ਡਿਸਪਲੇ ਜਿਸ ਦੀ ਪਿਕਸਲ ਸਮਰੱਥਾ 806ppi ਹੋ ਸਕਦੀ ਹੈ। ਫ਼ੋਨ ਵਿੱਚ 16 ਮੈਗਾਪਿਕਸਲ ਤੇ 8 ਮੈਗਾਪਿਕਸਲ ਦੇ ਫ਼ਰੰਟ ਤੇ ਰਿਅਰ ਕੈਮਰਾ ਹੋ ਸਕਦਾ ਹੈ। ਮੰਨਿਆ ਜਾ ਰਿਹਾ ਕਿ ਸੈਮਸੰਗ ਦੇ ਇਸ ਫ਼ੋਨ ਵਿੱਚ ਫਿੰਗਰ ਬਟਨ ਨਹੀਂ ਹੋਵੇਗਾ। ਸਿਰਫ਼ ਫਿੰਗਰ ਪ੍ਰਿੰਟ ਗਲਾਸ ਨਾਲ ਇਹ ਕੰਮ ਕਰੇਗਾ। ਹੁਣੇ C9 Pro ਸਮਰਾਟਫ਼ੋਨ ਨੂੰ ਕੰਪਨੀ ਨੇ 6 ਜੀ ਬੀ ਰੈਮ ਨਾਲ ਲਾਂਚ ਕੀਤਾ ਸੀ ਤਾਂ ਅਜਿਹੇ ਵਿੱਚ ਗਲੈਕਸੀ S8 ਕੰਪਨੀ ਦਾ ਪਹਿਲਾ 6 ਜੀਬੀ ਰੈਮ ਵਾਲਾ ਫ਼ੋਨ ਹੋਵੇਗਾ। ਇਸ ਨਵੇਂ C9 Pro ਸਮਰਾਟ ਫ਼ੋਨ ਵਿੱਚ 6 ਇੰਚ ਦੀ ਡਿਸਪਲੇ ਜਿਸ ਦੀ ਰੈਜ਼ੂਲੇਸ਼ਨ 1920×1080 ਪਿਕਸਲ ਹੈ। ਗਲੈਕਸੀC9 Pro ਵਿੱਚ 4,000mAh ਦੀ ਬੈਟਰੀ ਦਿੱਤੀ ਗਈ ਹੈ। ਖ਼ਾਸ ਆਡੀਓ ਦੇ ਲਈ ਇਸ ਫ਼ੋਨ ਵਿੱਚ HiFi Codecਦਿੱਤਾ ਗਿਆ ਹੈ। ਇਹ ਫ਼ੋਨ ਸੈਮਸੰਗ ਪੈ ਤੇ NFC ਸਪੋਟਿਵ ਹੈ।