ਨਵੀਂ ਦਿੱਲੀ: ਅੱਜਕਲ੍ਹ ਹਰ ਕਿਸੇ ਕੋਲ ਸਮਾਰਟ ਮੋਬਾਈਲ ਫੋਨ ਹਨ। ਲੋਕਾਂ ਨੇ ਆਪਣੇ ਫੋਨ ਨੂੰ ਇਸ ਤਰ੍ਹਾਂ ਬਣਾ ਰੱਖਿਆ ਹੈ ਕਿ ਉਨ੍ਹਾਂ ਦੇ ਹਰ ਕੰਮ ਅਸਾਨੀ ਨਾਲ ਘਰ ਤੇ ਦਫਤਰ ਬੈਠੇ ਹੀ ਹੋ ਜਾਂਦੇ ਹਨ। ਅਜਿਹੇ ‘ਚ ਜਿੱਥੇ ਮੋਬਾਈਲ ਨੇ ਲੋਕਾਂ ਦੇ ਅੱਧੇ ਤੋਂ ਜ਼ਿਆਦਾ ਕੰਮ ਅਸਾਨ ਕੀਤੇ ਹਨ, ਉੱਥੇ ਹੀ ਜਦੋਂ ਸਿਕਉਰਟੀ ਦੀ ਗੱਲ ਆਉਂਦੀ ਹੈ ਤਾਂ ਸਮਾਰਟਫੋਨ ਇੱਕਦਮ ਫੇਲ੍ਹ ਹੋ ਜਾਂਦੇ ਹਨ।




Pwn2Tokyo ਇੱਕ ਸਾਲਾਨਾ ਹੈਕਿੰਗ ਕਾਨਟੈਸਟ ਹੈ ਜਿੱਥੇ ਹੈਕਰਸ ਕਈ ਫਲੈਗਸ਼ਿਪ ਸਮਾਰਟਫੋਨਾਂ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ‘ਚ Apple iPhone X, Samsung Galaxy S9 ਤੇ Xiaomi Mi 6 ਸ਼ਾਮਲ ਹਨ। ਜ਼ੀਰੋ ਡੇਲੀ ਇਨੀਸ਼ੀਏਟਿਵ ਮੁਤਾਬਕ ਕੁਝ ਹੈਕਰਸ ਜੋ ‘Fluoroacetate’ ਨਾਂ ਤੋਂ ਇੱਥੇ ਪਹੁੰਚੇ ਹਨ, ਉਨ੍ਹਾਂ ਨੇ ਚਿੱਪ ਦੀ ਮਦਦ ਨਾਲ ਸ਼ਿਓਮੀ ਮੀ6 ਨੂੰ ਹੈਕ ਕਰ ਲਿਆ। ਇਸ ਤੋਂ ਬਾਅਦ ਹੈਕਰਸ ਨੂੰ 21 ਲੱਖ ਦਾ ਇਨਾਮ ਦਿੱਤਾ ਗਿਆ।



Fluoroacetate ਹੀ ਉਹ ਇਕਲੌਤੀ ਟੀਮ ਹੈ ਜਿਸ ਨੇ ਸੈਮਸੰਗ ਗੈਲਕਸੀ ਐਸ9 ਨੂੰ ਵੀ ਹੈਕ ਕਰ ਲਿਆ। ਇਸ ਤੋਂ ਬਾਅਦ ਟੀਮ ਨੂੰ 36 ਲੱਖ ਰੁਪਏ ਦਿੱਤੇ ਗਏ। ਇਸ ਤੋਂ ਬਾਅਦ ਟੀਮ ਐਪਲ ਆਈਫੋਨ ਐਕਸ ਨੂੰ ਵੀ ਹੈਕ ਕਰਨ ‘ਚ ਕਾਮਯਾਬ ਰਹੀ ਤੇ ਟੀਮ ਨੂੰ 43 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਹ ਇਵੈਂਟ ਦਾ ਪਹਿਲਾ ਦਿਨ ਸੀ। ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਫੋਨਾਂ ਨੂੰ ਹੈਕ ਕੀਤਾ ਜਾ ਸਕਦਾ ਹੈ।