ਨਵੀਂ ਦਿੱਲੀ: ਏਅਰਟੈਲ ਨੇ ਐਲਾਨ ਕੀਤਾ ਕਿ ਉਹ ਓਪੋ 'ਐਫ 9 ਪ੍ਰੋ' ਨੂੰ ਏਅਰਟੈਲ ਦੇ ਆਨਲਾਈਨ ਸਟੋਰ ਤੋਂ ਵੇਚੇਗਾ। ਏਅਰਟੈਲ ਨੇ ਇਹ ਆਫਰ ਡਾਊਨ ਪੇਮੈਂਟ ਦੇ ਰੂਪ 'ਚ ਦਿੱਤਾ ਹੈ। ਓਪੋ 'ਐਫ 9 ਪ੍ਰੋ' ਨੂੰ ਪਿਛਲੇ ਹਫਤੇ ਹੀ ਲਾਂਚ ਕੀਤਾ ਗਿਆ ਹੈ। ਗਾਹਕ 3,915 ਰੁਪਏ ਦੇ ਡਾਊਨ ਪੇਮੈਂਟ ਨਾਲ ਫੋਨ ਖਰੀਦ ਸਕਦੇ ਹਨ। ਇਸ ਲਈ ਯੂਜ਼ਰਸ ਨੂੰ ਏਅਰਟੈਲ ਦਾ 12 ਮਹੀਨੇ ਵਾਲਾ ਪੋਸਟਪੇਡ ਪਲਾਨ ਲੈਣਾ ਹੋਵੇਗਾ ਜਿਸ ਤੋਂ ਬਾਅਦ ਇਹ ਫੋਨ ਉਨ੍ਹਾਂ ਨੂੰ ਮਿਲੇਗਾ।

ਕੀ ਹੈ ਆਫਰ:

ਓਪੋ 'ਐਫ9 ਪ੍ਰੋ' ਦੀ ਕੀਮਤ ਭਾਰਤ 'ਚ 23,990 ਰੁਪਏ ਹੈ। ਏਅਰਟੈਲ ਆਫਰ ਦੌਰਾਨ ਇਹ ਫੋਨ 3915 ਰੁਪਏ ਦੀ ਡਾਊਨ ਪੇਮੈਂਟ ਤੋਂ ਬਾਅਦ 12 ਮਹੀਨੇ ਦੀਆਂ ਕਿਸ਼ਤਾਂ 'ਤੇ ਲੈ ਸਕਦੇ ਹਨ। ਇਹ ਕਿਸ਼ਤਾਂ 2099 ਰੁਪਏ ਮਹੀਨਾ ਹੋਣਗੀਆਂ। ਸਾਰੇ ਚਾਰਜਸ, ਪੋਸਟਪੇਡ ਪਲਾਨ ਨੂੰ ਮਿਲਾਉਣ ਤੋਂ ਬਾਅਦ ਫੋਨ ਦੀ ਕੀਮਤ 29,103 ਰੁਪਏ ਹੋ ਜਾਵੇਗੀ। ਏਅਰਟੇਲ ਦੇ ਪੋਸਟਪੇਡ ਪਲਾਨ 'ਚ ਯੂਜ਼ਰਸ ਨੂੰ 50 ਜੀਬੀ ਡਾਟਾ ਦਿੱਤਾ ਜਾਵੇਗਾ ਜੋ ਰੋਲਓਵਰ ਸੁਵਿਧਾ ਨਾਲ ਆਵੇਗਾ। ਇਸ ਤੋਂ ਇਲਾਵਾ ਅਨਲਿਮਿਟਡ ਕਾਲਿੰਗ, ਮੁਫਤ ਨੈਸ਼ਨਲ ਰੋਮਿੰਗ ਤੇ ਏਅਰਟੈਲ ਟੀਵੀ ਦਾ ਮੁਫਤ ਸਬਸਕ੍ਰਿਪਸ਼ਨ ਵੀ ਦਿੱਤਾ ਜਾਵੇਗਾ।

ਏਅਰਟੈਲ ਇਹ ਆਫਰ ਆਪਣੇ ਪ੍ਰੀਪੇਡ ਤੇ ਪੋਸਟਪੇਡ ਦੋਵੇਂ ਯੂਜਰਸ ਲਈ ਦੇ ਰਿਹਾ ਹੈ। ਫੋਨ ਖਰੀਦਣ ਲਈ ਏਅਰਟੈਲ ਸਟੋਰ 'ਤੇ ਜਾਣਾ ਪਵੇਗਾ। ਏਅਰਟੈਲ ਸਟੋਰ 'ਤੇ ਕਈ ਫੋਨ ਖਰੀਦਣ ਦੀ ਆਪਸ਼ਨ ਹੈ। ਜਿਵੇਂ ਕਿ ਸੈਮਸੰਗ ਗੈਲੇਕਸੀ ਨੋਟ9, ਗੈਲੇਕਸੀ ਐਸ9, ਗੈਲੇਕਸੀ ਐਸ+9, ਗੈਲੇਕਸੀ ਐਸ8, ਗੈਲੇਕਸੀ ਐਸ8+, ਪਿਕਸਲ2, ਪਿਕਸਲ 2 ਐਕਸਐਲ, ਗੈਲੇਕਸੀ ਨੋਟ8, ਆਈਫੋਨ X, ਆਈਫੋਨ 8, ਆਈਫੋਨ 8+ ਤੇ ਕਈ ਹੋਰ ਸਮਾਰਟਫੋਨ ਹਨ।

ਓਪੋ 'ਐਫ9 ਪ੍ਰੋ' ਡਿਊਲ ਸਿਮ ਸਮਾਰਟਫੋਨ ਹੈ ਜੋ ਕਲਰਓਐਸ 5.2 ਬੇਸਡ ਐਂਡਰਾਇਡ 8.1 ਓਰੀਓ 'ਤੇ ਕੰਮ ਕਰਦਾ ਹੈ। ਫੋਨ ਚ 6.3 ਇੰਚ ਦਾ ਫੁੱਲ ਐਚਡੀ+ ਡਿਸਪਲੇਅ ਦਿੱਤਾ ਗਿਆ ਹੈ। ਫੋਨ 'ਚ 16 ਤੇ 2 ਮੈਗਾਪਿਕਸਲ ਦਾ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ 64 ਜੀਬੀ ਇਨਟਰਨਲ ਸਟੋਰੇਜ ਦੇ ਨਾਲ ਆਇਆ ਹੈ ਤੇ ਮਾਇਕ੍ਰੋ ਐਸਡੀ ਦੀ ਮਦਦ ਨਾਲ 256 ਤੱਕ ਸਟੋਰੇਜ ਵਧਾਈ ਜਾ ਸਕਦੀ ਹੈ।