ਨਵੀਂ ਦਿੱਲੀ: ਚੀਨੀ ਸਮਾਰਟਫੋਨ ਕੰਪਨੀ ਜਿਓਨੀ ਭਾਰਤ ਵਿੱਚ 15 ਨਵੰਬਰ ਨੂੰ ਆਪਣਾ ਨਵਾਂ ਸਮਾਰਟਫੋਨ M7 ਪਾਵਰ ਲਾਂਚ ਕਰਨ ਵਾਲੀ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ ਚੀਨੀ ਬਾਜ਼ਾਰਾਂ ਵਿੱਚ ਸਭ ਤੋਂ ਪਹਿਲਾਂ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਦੀ 5000mAh ਤੋਂ ਵੱਡੀ ਬੈਟਰੀ ਤੇ ਇਸ ਦਾ ਡਿਸਪਲੇ ਜੋ 18:9 ਐਕਸਪੈਕਟ ਨਾਲ ਆਉਂਦਾ ਹੈ।
ਕੀਮਤ ਦੀ ਗੱਲ ਕਰੀਏ ਤਾਂ M7 ਪਾਵਰ ਨੂੰ ਚੀਨੀ ਬਾਜ਼ਾਰ ਵਿੱਚ 1.999 ਯੂਆਨ (ਕਰੀਬ 20,000 ਰੁਪਏ) ਹੈ। ਭਾਰਤ ਵਿੱਚ ਵੀ ਇਸ ਦੀ ਕੀਮਤ ਇੰਨੀ ਹੀ ਹੋਣ ਦੀ ਉਮੀਦ ਹੈ। ਇਸ ਸਮਾਰਟਫੋਨ ਦੀ ਸਿੱਧੀ ਟੱਕਰ ਓਪੋ F5 ਤੇ ਵੀਵੋ v7+ ਨਾਲ ਮੰਨੀ ਜਾ ਰਹੀ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 6 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ਿਉਲੇਸ਼ਨ 720x 1440 ਪਿਕਸਲ ਹੈ। ਇਸ ਵਿੱਚ 18:9 ਦਾ ਡਿਸਪਲੇ ਬੜੀ ਰੇਸ਼ਿਓ ਦਿੱਤਾ ਗਿਆ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਸਨੈਪਡਰੈਗਨ 435 ਚਿਪਸੈਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 4 ਜੀਬੀ ਰੈਮ ਦਿੱਤੀ ਗਈ ਹੈ।
ਇੰਟਰਨਲ ਸਟੋਰੇਜ਼ ਦੀ ਗੱਲ ਕਰੀਏ ਤਾਂ ਇਸ ਵਿੱਚ 64 ਜੀਬੀ ਦੀ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਕੰਪਨੀ ਦਾ ਓਐਸ ਏਮੀਗੋ 5.0 ਦਿੱਤਾ ਗਿਆ ਹੈ ਜੋ ਐਂਡਰਾਇਡ ਨਾਗਟ 7.1 ਓਐਸ ਬੇਸਡ ਹੋਵੇਗਾ।
ਫੋਟੋਗ੍ਰਾਫੀ ਫਰੰਟ ਦੀ ਗੱਲ ਕਰੀਏ ਤਾਂ ਇਸ ਵਿੱਚ 13 ਮੈਗਾਪਿਕਸਲ ਦਾ f/2 ਅਪਰਚਰ ਵਾਲਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 8 ਮੈਗਾ ਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਨੂੰ ਪਾਵਰ ਦੇਣ ਦੇ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਰਿਅਰ ਪੈਨਲ ਤੇ ਫਿੰਗਰ ਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।