ਨਵੀਂ ਦਿੱਲੀ: ਅਲਫਾਬੇਟ ਗੂਗਲ ਨੇ ਬੁੱਧਵਾਰ ਨੂੰ 2013 ਤੋਂ ਬਾਅਦ ਪਹਿਲੀ ਵਾਰ ਜੀ ਮੇਲ ਨੂੰ ਮੁੜ ਡਿਜ਼ਾਇਨ ਕਰਨ ਦੀ ਗੱਲ ਆਖੀ ਹੈ। ਕੰਪਨੀ ਨੇ ਕਿਹਾ ਹੈ ਕਿ ਸਕਿਉਰਿਟੀ, ਆਫਲਾਈਨ ਫੀਚਰ ਤੇ ਚੰਗੇ ਮਾਇਕ੍ਰੋਸਾਫਟ ਆਉਟਲੁੱਕ ਦੀ ਤਿਆਰੀ ਵਿੱਚ 2 ਸਾਲ ਲੱਗ ਗਏ। ਇਹ ਹੁਣ ਤੱਕ ਦਾ ਗੂਗਲ ਦਾ ਸਭ ਤੋਂ ਵੱਡਾ ਅਪਡੇਟ ਹੈ।


 

ਗੂਗਲ ਨੇ ਦੱਸਿਆ ਕਿ ਜੀ ਮੇਲ ਦੇ ਨਾਲ ਉਹ ਆਪਣੇ ਈ-ਮੇਲ ਸਟੋਰੇਜ ਡੇਟਾਬੇਸ ਨੂੰ ਹੋਰ ਵਧਾਵੇਗਾ ਤੇ ਡਾਟਾ ਨੂੰ ਹੋਰ ਸੁਰੱਖਿਅਤ ਕੀਤਾ ਜਾਵੇਗਾ। ਸੇਵਾਵਾਂ ਵਧਾਉਣ ਲਈ ਅਪਗ੍ਰੇਡਿਡ ਸਿਸਟਮਜ਼ ਦਾ ਵੀ ਇਸਤੇਮਾਲ ਕੀਤਾ ਜਾਵੇਗਾ। ਇਹ ਫੀਚਰ ਗੂਗਲ ਦੇ ਟੇਂਸਰ ਪ੍ਰੋਸੈਸਿੰਗ ਚੀਪ ਦੀ ਮਦਦ ਨਾਲ ਹੋਵੇਗਾ। ਇਸ ਨਾਲ ਮੈਸੇਜ ਭੇਜਣਾ ਹੋਰ ਸੌਖਾ ਹੋ ਜਾਵੇਗਾ।

ਜੀ ਮੇਲ ਦੇ ਪ੍ਰੋਡਕਟ ਮੈਨੇਜਰ ਜੈਕਾਬ ਬੈਂਕ ਨੇ ਕਿਹਾ ਕਿ ਇਹ ਸਾਡੇ ਪ੍ਰੋਡਕਟ ਦਾ ਨਵਾਂ ਅਵਤਾਰ ਹੈ। ਇਸ ਨੂੰ ਹੁਣ ਤਕ ਸਭ ਤੋਂ ਵੱਧ ਇਸਤੇਮਾਲ ਕੀਤਾ ਗਿਆ ਹੈ। ਗੂਗਲ ਨੇ ਇਸ ਨੂੰ ਅਪਡੇਟ ਕਰਨ 'ਤੇ ਹੋਏ ਖਰਚ ਬਾਰੇ ਨਹੀਂ ਦੱਸਿਆ ਹੈ।