ਨਵੀਂ ਦਿੱਲੀ: ਆਈਫ਼ੋਨ SE 2 ਐੱਪਲ ਦਾ ਆਉਣ ਵਾਲਾ ਫ਼ੋਨ ਹੈ, ਜਿਸ ਨੂੰ ਇਸ ਸਾਲ ਜੂਨ ਮਹੀਨੇ ਵਿੱਚ ਹੋਣ ਵਾਲੇ WWDC 2018 ਵਿੱਚ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਹੀ iPhone SE 2 ਬਾਰੇ 'ਲੀਕਸ' ਆ ਰਹੇ ਹਨ। ਹੁਣ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਨਾਲ ਆਈਫ਼ੋਨ ਦੀ ਦਿੱਖ ਤੇ ਡਿਜ਼ਾਈਨ ਕਾਫੀ ਸਾਫ ਹੋ ਗਿਆ ਹੈ।

 

iPhone SE 2 ਦੇ ਵੀਡੀਓ 'ਚ ਕੀ ਹੈ

ਇਸ ਵੀਡੀਓ ਦੀ ਗੱਲ ਕਰੀਏ ਤਾਂ iPhone SE 2 ਦਾ ਡਿਜ਼ਾਈਨ ਸਾਲ 2016 ਵਿੱਚ ਆਏ iPhone SE ਨਾਲ ਰਲਦਾ ਮਿਲਦਾ ਹੈ। ਪਰ ਇਸ ਵਾਰ ਕੰਪਨੀ ਨੇ ਕੁਝ ਵੱਡੇ ਬਦਲਾਅ ਕਰਨ ਵਾਲੀ ਹੈ। ਇਸ ਵਾਰ ਇਸ ਨਿੱਕੇ ਆਈਫ਼ੋਨ ਵਿੱਚ ਗਲਾਸ ਬਾਡੀ ਦਿੱਤੀ ਜਾਵੇਗੀ। ਵੀਡੀਓ ਵਿੱਚ ਨਜ਼ਰ ਆ ਰਹੇ ਆਈਫ਼ਨੋ ਵਿੱਚ 3.5mm ਵਾਲਾ ਹੈੱਡਫ਼ੋਨ ਜੈਕ ਵੀ ਦਿੱਤਾ ਗਿਆ ਹੈ ਤੇ ਸਾਹਮਣੇ ਵਾਲੇ ਪਾਸੇ ਟੱਚ ਆਈਡੀ ਹੋਵੇਗੀ।

ਜਾਪਾਨੀ ਵੈਬਸਾਈਟ Macotakara ਨੇ ਹਾਲ ਹੀ ਵਿੱਚ ਆਪਣੀ ਰਿਪੋਰਟ ਵਿੱਚ ਐਪਲ ਦਾ ਕੇਸ ਬਣਾਉਣ ਵਾਲੀ ਕੰਪਨੀ ਨਾਲ ਗੱਲਬਾਤ ਤੋਂ ਬਾਅਦ ਕਿਹਾ ਸੀ ਕਿ ਆਈਫ਼ੋਨ SE 2 3.5mm ਆਡੀਓ ਜੈਕ ਤੋਂ ਬਗ਼ੈਰ ਆਵੇਗਾ। ਗਲਾਸ ਬਾਡੀ ਦੀ ਗੱਲ ਕਰੀਏ ਤਾਂ ਐਪਲ ਨੇ ਹਾਲ ਹੀ ਵਿੱਚ ਲੌਂਚ ਕੀਤੇ ਆਈਫ਼ੋਨ 8 ਤੇ ਆਈਫ਼ੋਨ X ਵਿੱਚ ਗਲਾਸ ਬਾਡੀ ਦੀ ਵਰਤੋਂ ਕੀਤੀ ਗਈ ਹੈ। ਇਸ ਤਕਨੀਕ ਨਾਲ ਵਾਇਰਲੈੱਸ ਚਾਰਜਿੰਗ ਕੀਤੀ ਜਾ ਸਕਦੀ ਹੈ।

ਹੋ ਸਕਦਾ ਹੈ A10 ਫ਼ਿਊਜ਼ਨ ਚਿੱਪ ਪ੍ਰੋਸੈਸਰ

ਇਸ ਤੋਂ ਪਹਿਲਾਂ ਦੀ ਰਿਪੋਰਟ ਮੁਤਾਬਕ ਇਹ ਫ਼ੋਨ A10 ਫ਼ਿਊਜ਼ਨ ਚਿੱਪ ਪ੍ਰੋਸੈਸਰ ਨਾਲ ਆ ਸਕਦਾ ਹੈ। ਆਈਫ਼ੋਨ SE ਵੀ ਆਪਣੇ ਨੰਨ੍ਹੇ ਆਕਾਰ ਤੇ ਦਮਦਾਰ ਪ੍ਰਦਰਸ਼ਨ ਕਰ ਕੇ ਜਾਣਿਆ ਜਾਂਦਾ ਹੈ। ਇਸ ਵਿੱਚ ਸਕ੍ਰੀਨ 4 ਇੰਚ ਦੀ ਸੀ ਪਰ ਵਿਸ਼ੇਸ਼ਤਾਵਾਂ ਸਾਰੀਆਂ ਆਈਫ਼ੋਨ 6s ਵਾਲੀਆਂ ਸਨ। ਇਹ ਐਪਲ ਦਾ ਇਕੱਲਾ ਫ਼ੋਨ ਹੈ ਜੋ ਭਾਰਤ ਵਿੱਚ ਹੀ ਬੰਨ੍ਹਿਆ (ਅਸੈਂਬਲ)ਜਾਂਦਾ ਹੈ। ਇਸੇ ਲਈ ਆਈਫ਼ੋਨ SE ਦੀ ਕੀਮਤ ਵੀ ਐਪਲ ਦੇ ਸਮਾਰਟਫ਼ੋਨਜ਼ ਵਿੱਚੋਂ ਸਭ ਤੋਂ ਘੱਟ ਹੈ।

ਵੇਖੋ iPhone SE 2 ਦੀ ਲੀਕ ਹੋਈ ਵੀਡੀਓ-

[embed]