ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ ਦਾਇਰਾ ਵਧਾਉਂਦਿਆਂ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਹੁਣ ਗੂਗਲ ਰਾਹੀਂ ਨੌਕਰੀਆਂ ਵੀ ਲੱਭੀਆਂ ਜਾ ਸਕਦੀਆਂ ਹਨ। ਗੂਗਲ ਨੇ ਭਾਰਤ ਵਿੱਚ 'ਜੌਬ ਨੀਅਰ ਮੀ' ਜਾਂ ਜੌਬ ਸਰਚ ਫ਼ੀਚਰ ਲਾਂਚ ਕਰ ਦਿੱਤਾ ਹੈ।
ਕਿਵੇਂ ਕਰੋ ਜੌਬ ਸਰਚ:
ਗੂਗਲ ਦਾ ਇਹ ਫੀਚਰ ਐਂਡ੍ਰੌਇਡ ਤੇ ਆਈਓਐਸ ਦੋਵਾਂ ਲਈ ਉਤਾਰਿਆ ਹੈ। ਅਮਰੀਕਨ ਇੰਟਰਨੈੱਟ ਦਿੱਗਜ ਗੂਗਲ ਨੇ ਇਹ ਟੂਲ ਇੱਕ ਸਾਲ ਪਹਿਲਾਂ ਉਤਾਰਿਆ ਸੀ ਤੇ ਹੁਣ ਇਸ ਨੂੰ ਭਾਰਤ ਵਿੱਚ ਜਾਰੀ ਕਰ ਦਿੱਤਾ ਗਿਆ ਹੈ। ਇਸ ਟੂਲ ਵਿੱਚ ਵੱਖ-ਵੱਖ ਸ਼੍ਰੇਣੀਆਂ ਹੋਣਗੀਆਂ। ਗੂਗਲ ਦੇ ਸਰਚ ਸਪੇਸ ਵਿੱਚ 'ਜੌਬ ਨੀਅਰ ਮੀ', 'ਜੌਬ ਫਾਰ ਫ੍ਰੈਸ਼ਰ' ਜਾਂ ਨੌਕਰੀ ਸਬੰਧੀ ਕੋਈ ਵੀ ਅਜਿਹਾ ਕੀ ਵਰਡ ਪਾਉਂਦਿਆਂ ਹੀ ਇੱਕ ਮਾਡਿਊਲ ਖੁੱਲ੍ਹੇਗਾ ਜਿਸ ਵਿੱਚ ਨੌਕਰੀਆਂ ਦੀ ਸੂਚੀ ਸ਼ਾਮਲ ਹੋਵੇਗੀ।
ਇੱਥੇ ਤੁਸੀਂ ਨੌਕਰੀਆਂ ਲਈ ਅਪਲਾਈ ਕਰ ਸਕਦੇ ਹੋ। ਯੂਜ਼ਰ ਜੌਬ 'ਤੇ ਕਲਿੱਕ ਕਰੇਗਾ ਤਾਂ ਇਸ ਨਾਲ ਸਬੰਧੀ ਕਈ ਜਾਣਕਾਰੀਆਂ ਸਾਹਮਣੇ ਆ ਜਾਣਗੀਆਂ। ਇਸ ਲਈ ਕਿੰਨੀ ਯੋਗਤਾ ਚਾਹੀਦੀ ਹੈ, ਇਹ ਜਾਣਕਾਰੀ ਦੇਖੀ ਜਾ ਸਕਦੀ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਸੇਵ ਵੀ ਕਰ ਸਕਦੇ ਹੋ ਤੇ ਬਾਅਦ ਵਿੱਚ ਦੇਖ ਵੀ ਸਕਦੇ ਹੋ।
ਜਦ ਤੁਸੀਂ ਕਿਸੇ ਜਾਬ ਲਈ ਅਪਲਾਈ ਕਰਦੇ ਹੋ ਤਾਂ ਇਹ ਤੁਹਾਨੂੰ ਉਸ ਨੌਕਰੀਦਾਤਾ ਦੀ ਵੈਬਸਾਈਟ 'ਤੇ ਲੈ ਜਾਂਦਾ ਹੈ। ਇਸ ਫੀਚਰ ਲਈ ਗੂਗਲ ਨੇ 90 ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਵਿੱਚ ਲਿੰਕਡਇਨ, ਕਿਊਜ਼ੈਕਸ, ਕੁਇਕਰ ਜਾਬ, ਸ਼ਾਈਨ ਆਦਿ ਸ਼ਾਮਲ ਹਨ।