ਨਵੀਂ ਦਿੱਲੀ: ਅਮਰੀਕਾ ਦੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੇ ਗੂਗਲ ਨੂੰ ਹੱਥ ਦੇ ਇਸ਼ਾਰੇ ਪਛਾਣਨ ਵਾਲਾ ਸੈਂਸਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰਡਾਰ ਮੋਸ਼ਨ ਬੇਸਡ ਇਹ ਸੇਂਸਰ ਵਿਅਰੇਬਲਸ, ਕੰਪਿਊਟਰ ਅਤੇ ਸਮਾਰਟ ਫ਼ੋਨ ‘ਚ ਇਸਤੇਮਾਲ ਕੀਤਾ ਜਾ ਸਕੇਗਾ। ਜਿਸ ਤੋਂ ਬਾਅਦ ਇਸ਼ਾਰਿਆਂ ਦੇ ਨਾਲ ਹੀ ਡਿਵਾਈਸ ਨੂੰ ਕੰਟ੍ਰੋਲ ਅਤੇ ਚਲਾਇਆ ਜਾ ਸਕੇਗਾ।

ਇਹ ਸੈਂਸਰ ਰਡਾਨ ਸਿਗਨਲ ‘ਤੇ ਕੰਮ ਕਰਦਾ ਹੈ ਅਤੇ ਇਸ ਦੀ ਮਦਦ ਨਾਲ ਸਿਰਫ ਹੱਥ ਦੇ ਇਸ਼ਾਰਿਆਂ ਨਾਲ ਹੀ ਡਿਵਾਈਸ ਨੂੰ ਕੰਟ੍ਰੋਲ ਕਰ ਸਕੇਗਾ। ਇਸ ਨੂੰ ਜਿਸ ਵੀ ਡਿਵਾਇਸ ‘ਚ ਲਗਾਇਆ ਜਾਵੇਗਾ ਉਹ ਡਿਵਾਇਸ ਇਸ਼ਾਰਿਆਂ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਵੇਗੀ।

ਗੂਗਲ ਨੇ ਸੋਲੀ ਸੈਂਸਰ ‘ਤੇ 2015 ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਗੂਗਲ ਇਸ ਸੈਂਸਰ ਦੇ ਲਈ ਹਾਈ-ਫ੍ਰੀਕੁਐਂਸੀ ‘ਤੇ ਕੰਮ ਕਰਨਾ ਚਾਹੁੰਦਾ ਸੀ। ਜਿਸ ਦਾ ਕਾਰਨ ਸੀ ਕਿ ਇਸ ਡਿਵਾਇਸ ਨਾਲ ਕਿਸੇ ਦੂਜੀ ਡਿਵਾਈਸ ਨਾਲ ਵੀ ਛੇੜਛਾੜ ਕੀਤੀ ਜਾ ਸਕਦੀ ਸੀ, ਜਿਸ ‘ਤੇ ਫੇਸਬੁੱਕ ਨੇ ਇਤਰਾਜ਼ ਜਤਾਇਆ ਸੀ।