ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ
ਏਬੀਪੀ ਸਾਂਝਾ | 21 Aug 2017 03:46 PM (IST)
ਸੈਨ ਫ੍ਰਾਂਸਿਸਕੋ: ਸਰਚ ਇੰਜਣ ਗੂਗਲ ਨੇ ਇੱਕ ਖਾਸ ਅਪਡੇਟ ਦਿੱਤਾ ਹੈ। ਇਸ ਵਿੱਚ ਸਰਚ ਇੰਜਣਾਂ ਦੇ ਬਾਦਸ਼ਾਹ ਗੂਗਲ ਨੇ ਆਪਣੇ ਮੋਬਾਈਲ ਸਰਚ ਰਿਜ਼ਲਟ ਵਿੱਚ 6 ਸੈਕਿੰਡ ਦਾ ਵੀਡੀਓ ਪ੍ਰੀਵਿਊ ਜੋੜਿਆ ਹੈ। ਇਸ ਵਿੱਚ ਗੂਗਲ ਆਪਣੀ ਮਸ਼ੀਨ ਲਰਨਿੰਗ ਸਮਰੱਥਾ ਦੀ ਵਰਤੋਂ ਕਰਕੇ ਇਹ ਨਤੀਜਾ ਕੱਢੇਗੀ ਕਿ ਪੂਰੀ ਵੀਡੀਓ ਦਾ ਕਿਹੜਾ ਹਿੱਸਾ ਇਨ੍ਹਾਂ 6 ਸੈਕਿੰਡ ਵਿੱਚ ਵਿਖਾਇਆ ਜਾਵੇ। ਇਸ ਅਪਡੇਟ ਤੋਂ ਬਾਅਦ ਸਿਰਫ਼ ਐਂਡ੍ਰਾਇਡ ਦੇ ਗੂਗਲ ਐਪ ਜਾਂ ਕ੍ਰੋਮ ਬ੍ਰਾਊਜ਼ਰ ਵਿੱਚ ਹਰ ਵੀਡੀਓ ਦਾ ਥੋੜ੍ਹਾ ਜਿਹਾ ਹਿੱਸਾ ਪ੍ਰੀਵਿਊ ਦੇ ਤੌਰ 'ਤੇ ਵਿਖਾਇਆ ਜਾਵੇਗਾ। ਗੂਗਲ ਦੀ ਪ੍ਰੋਡਕਟ ਡਾਇਰੈਕਟਰ ਐਮਿਲੀ ਮੋਕਸਲੇ ਨੇ ਟੈਕਕ੍ਰੰਚ ਨੂੰ ਦੱਸਿਆ ਕਿ ਇਸ ਸਰਚ ਵਿੱਚ ਇੰਟਰਨੈੱਟ 'ਤੇ ਮੌਜੂਦ ਕਿਸੇ ਵੀ ਵੀਡੀਓ ਨੂੰ ਪੂਰੀ ਵੇਖਣ ਦੀ ਬਜਾਏ ਉਸ ਦੀ ਇੱਕ ਝਲਕ ਹੀ ਵੇਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੁਝ ਨਵੇਂ ਵੀਡੀਓ ਦੀ ਝਲਕ ਨਹੀਂ ਵਿਖਾਈ ਦੇ ਸਕਦੀ ਕਿਉਂਕਿ ਗੂਗਲ ਸਰਵਰ ਨੂੰ ਵੀਡੀਓ ਪ੍ਰੀਵਿਊ ਤਿਆਰ ਕਰਨ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ। ਮੋਕਸਲੇ ਨੇ ਦੱਸਿਆ ਕਿ ਇਹ ਵਾਈ-ਫਾਈ 'ਤੇ ਆਪਣੇ ਆਪ ਕੰਮ ਕਰੇਗਾ। ਜੇਕਰ ਤੁਸੀਂ ਪੂਰੀ ਵੀਡੀਓ ਰਾਹੀਂ ਆਪਣਾ ਮੋਬਾਈਲ ਡੇਟਾ ਨਹੀਂ ਮੁਕਾਉਣਾ ਚਾਹੁੰਦੇ ਤਾਂ ਇਸ ਵਿਕਲਪ ਨੂੰ ਸੈਟਿੰਗ ਵਿੱਚ ਜਾ ਕੇ ਚੁਣ ਸਕਦੇ ਹੋ।