ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ ਜ਼ੁਰਮਾਨਾ
ਏਬੀਪੀ ਸਾਂਝਾ | 19 Aug 2017 01:22 PM (IST)
ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਆਫ਼ ਇੰਡੀਆ ਨੇ ਮੋਬਾਈਲ ਸੇਵਾਦਾਤਾ 'ਤੇ ਸ਼ਿਕੰਜਾ ਕਸ ਦਿੱਤਾ ਹੈ। ਟ੍ਰਾਈ ਨੇ ਨਵੇਂ ਅਤੇ ਸਖ਼ਤ ਨਿਯਮਾਂ ਦਾ ਐਲਾਨ ਕਰਦਿਆਂ ਕਿਹਾ ਕਿ ਜੋ ਦੂਰਸੰਚਾਰ ਸੇਵਾਦਾਤਾ ਕੰਪਨੀ ਤੈਅ ਕੀਤੇ ਹੋਏ ਮਾਪਦੰਡਾਂ ਮੁਤਾਬਕ ਕੰਮ ਨਹੀਂ ਕਰੇਗੀ ਤਾਂ ਉਸ 'ਤੇ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਲੱਗ ਸਕਦਾ ਹੈ। ਟ੍ਰਾਈ ਦੇ ਸਕੱਤ ਐਸ.ਕੇ. ਗੁਪਤਾ ਨੇ ਕਿਹਾ ਕਿ ਜੇਕਰ ਸੇਵਾਦਾਤਾ ਨਵੇਂ ਸ਼ੁਰੂ ਕੀਤੇ ਗਏ ਡੀਸੀਆਰ (ਗੱਲ ਕਰਦਿਆਂ ਫੋਨ ਆਪਣੇ ਆਪ ਕੱਟੇ ਜਾਣ ਦੀ ਦਰ) ਯਾਨੀ ਡ੍ਰਾਪ ਕਾਲ ਰੇਟ ਲਈ ਤੈਅ ਕੀਤੀ ਹੱਦ ਨੂੰ ਪਾਰ ਕਰਦੇ ਹਨ ਤਾਂ ਉਨ੍ਹਾਂ 'ਤੇ ਜ਼ੁਰਮਾਨਾ ਲੱਗੇਗਾ। ਇਸ ਜ਼ੁਰਮਾਨਾ ਕੰਪਨੀਆਂ ਵੱਲੋਂ ਕੀਤੀ ਉਲੰਘਣਾ ਦੀ ਦਰ 'ਤੇ ਨਿਰਭਰ ਕਰੇਗਾ। ਗੁਪਤਾ ਨੇ ਕਿਹਾ ਕਿ ਜੇਕਰ ਕੋਈ ਕੰਪਨੀ ਲਗਾਤਾਰ ਛੇ ਮਹੀਨਿਆਂ ਤਕ ਲੋਕਾਂ ਦੀ ਕਾਲ ਡ੍ਰਾਪ ਦੀ ਮੁਸ਼ਕਲ ਨਹੀਂ ਹੱਲ ਕਰਦੀ ਤਾਂ ਉਸ ਨੂੰ 5 ਲੱਖ ਰੁਪਏ ਦਾ ਜ਼ੁਰਮਾਨਾ ਦੇਣਾ ਪਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ 2 ਤਿਮਾਹੀ ਤੋਂ ਬਾਅਦ ਵੀ ਸੁਧਾਰ ਨਹੀਂ ਹੁੰਦਾ ਤਾਂ ਜ਼ੁਰਮਾਨੇ ਦੀ ਰਕਮ ਦੁੱਗਣੀ ਹੋ ਸਕਦੀ ਹੈ।