ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਵੱਡੀ ਟੈਕ ਕੰਪਨੀ ਗੂਗਲ ਆਪਣੇ ਮੈਸੇਂਜਰ ਐਪ Allo ਦਾ ਸ਼ਟਰ-ਡਾਉਨ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਨੂੰ ਸਤੰਬਰ 2016 ‘ਚ ਲੌਂਚ ਕੀਤਾ ਸੀ, ਪਰ ਐਪ ਗੂਗਲ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉੱਤਰ ਪਾਈ ਤਾਂ ਹੁਣ ਕੰਪਨੀ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।

ਗੂਗਲ ਨੇ ਬਲੌਗ ਪੋਸਟ ‘ਚ ਕਿਹਾ ਹੈ, "Allo  ਮਾਰਚ 2019 ਤਕ ਚਲੇਗਾ ਤੇ ਫੇਰ ਬੰਦ ਹੋ ਜਾਵੇਗਾ। ਤੁਸੀਂ ਆਪਣੇ ਪੁਰਾਣੇ ਕਨਵਰਸੇਸ਼ਨ ਤੇ ਮੌਜੂਦਾ ਚੈਟ ਨੂੰ ਐਕਸਪੋਰਟ ਕਰ ਸਕਦੇ ਹੋ’। ਗੂਗਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਐਲੋ ਤੋਂ ਕਾਫੀ  ਕੁਝ ਸਿੱਖੀਆ ਹੈ, ਖਾਸ ਤੌਰ ‘ਤੇ ਮਸ਼ੀਨ ਲਰਨਿੰਗ ਅਧਾਰਿਤ ਫੀਰਚਸ ਅਤੇ ਗੂਗਲ ਅਸਿਸਟੇਂਟ ਨੂੰ ਮੈਸੇਜਿੰਗ ਐਪ ‘ਚ ਇੰਨਬੀਲਟ ਕਰਨਾ।

ਇਸੇ ਸਾਲ ਅਪ੍ਰੈਲ ‘ਚ ਕੰਪਨੀ ਨੇ ਐਲੋ ‘ਚ ਨਿਵੇਸ਼ ਕਰਨਾ ਬੰਦ ਕਰ ਦਿੱਤਾ ਸੀ ਅਤੇ ਇਸ ਦੇ ਵਰਕਫੋਰਸ ਨੂੰ ਦੂਜੇ ਪ੍ਰੋਜੈਕਟ ‘ਚ ਟ੍ਰਾਂਸਫਰ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਇਸ ਪ੍ਰੋਜੈਕਟ ਦੇ ਰਿਸੋਰਸ ਨੂੰ ਕੰਪਨੀ ਨੇ ਐਂਡ੍ਰਾਇਡ ਮੈਸੇਜ ਟੀਮ ‘ਚ ਸ਼ਿਫਟ ਕੀਤਾ ਗਿਆ ਸੀ।

ਸਨੋਡੇਨ ਨੇ ਵੀ ਐਲੋ ਨੂੰ ਖ਼ਤਰਨਾਕ ਐਪ ਕਿਹਾ ਸੀ। ਇਸ ਐਪ ‘ਚ ਫਾਈਲ ਸ਼ੇਅਰਿੰਗ ਫੀਚਰ ਨਾ ਹੋਣਾ ਹੀ ਇਸ ਦੀ ਸਭ ਤੋਂ ਵੱਡੀ ਕਮੀ ਸੀ। ਜਿਸ ਨੂੰ ਬਾਕੀ ਐਪਸ ਨੇ ਆਪਣੇ ਵਿੱਚ ਜੋੜਿਆ।