ਨਵੀਂ ਦਿੱਲੀ: ਵਟਸਅੱਪ ਰੋਜ਼ ਹੀ ਆਪਣੇ ਪਲੇਟਫਾਰਮ ‘ਚ ਨਵੇਂ ਫੀਚਰ ਜੋੜਦਾ ਜਾ ਰਿਹਾ ਹੈ, ਪਰ ਹੁਣ ਵੀ ਵਟਸਅੱਪ ‘ਚ ਯੂਜ਼ਰਸ ਨੂੰ ਜਿਸ ਫੀਚਰ ਦੀ ਸਭ ਤੋਂ ਜ਼ਿਆਦਾ ਲੋੜ ਹੈ, ਉਹ ਹੈ ਨਾਈਟ ਮੋਡ ਦੀ। ਜੀ ਹਾਂ, ਅੱਜ ਵੀ ਜਦੋਂ ਰਾਤ ਨੂੰ ਹਨੇਰੇ ‘ਚ ਵਟਸਅੱਪ ਯੂਜ਼ ਕਰਦੇ ਹਾਂ ਤਾਂ ਉਸ ਦੀ ਲਾਈਟ ਸਾਡੀਆਂ ਅੱਖਾਂ ‘ਚ ਪੈਂਦੀ ਹੈ ਤੇ ਸਾਨੂੰ ਪ੍ਰੇਸ਼ਾਨ ਕਰਦੀ ਹੈ। ਹੁਣ ਅਜਿਹਾ ਨਹੀਂ ਹੋਵੇਗਾ, ਕਿੳਂਕਿ ਵਟਸਅੱਪ ਜਲਦੀ ਹੀ ਨਾਈਟ ਮੋਡ ਫੀਚਰ ਨੂੰ ਐਡ ਕਰਨ ਵਾਲਾ ਹੈ। WABetainfo ਦੀ ਰਿਪੋਰਟ ਮੁਤਾਬਕ ਫਿਲਹਾਲ ਇਸ ਫੀਚਰ ‘ਤੇ ਅਜੇ ਕੰਮ ਚਲ ਰਿਹਾ ਹੈ ਤੇ ਆਉਣ ਵਾਲੇ ਸਮੇਂ ‘ਚ ਇਸ ਨੂੰ ਵੱਖਰੇ ਅਪਡੇਟ ਦੇ ਤੌਰ ‘ਤੇ ਰੋਲਆਉਟ ਕੀਤਾ ਜਾਵੇਗਾ।
ਇਸ ਫੀਚਰ ਦੇ ਆਉਣ ਤੋਂ ਬਾਅਦ ਬੈਕਗ੍ਰਾਉਂਡ ਕਾਲੇ ਰੰਗ ‘ਚ ਬਦਲ ਜਾਵੇਗਾ ਜਿਸ ਨਾਲ ਰੋਸ਼ਨੀ ਘੱਟ ਹੋ ਜਾਵੇਗੀ ਤੇ ਇਸ ਦਾ ਜ਼ਿਆਦਾ ਪ੍ਰਭਾਅ ਅੱਖਾਂ ‘ਤੇ ਵੀ ਨਹੀਂ ਪਵੇਗਾ। ਦੱਸ ਦਈਏ ਇਸ ਫੀਚਰ ਦਾ ਇਸਤੇਮਾਲ ਪਹਿਲੀ ਹੀ ਕਈ ਐਪਸ ਕਰ ਰਹੀਆਂ ਹਨ ਜਿਸ ‘ਚ ਯੂ-ਟਿਊਬ, ਟਵਿਟਰ, ਗੂਗਲ ਤੇ ਮੈਪਸ ਦੇ ਨਾਲ ਹੋਰ ਕਈ ਐਪਸ ਮੌਜੂਦ ਹਨ। ਡਾਰਕ ਮੋਡ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਸੈੱਟ ਕਰ ਪਾਓਗੇ। ਇਸ ਦੇ ਨਾਲ ਹੀ ਵਟਸਅੱਪ ਇੱਕ ਹੋਰ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ, ਜੋ ਠੀਕ ਇੰਸਟਾਗ੍ਰਾਮ ਦੀ ਤਰ੍ਹਾਂ ਕੰਮ ਕਰੇਗਾ। ਫੀਚਰ ਦੀ ਬਦੌਲਤ ਤੁਸੀਂ ਥ੍ਰ ਕੋਡ ਦੀ ਮਦਦ ਨਾਲ ਕਾਂਟੈਕਟ ਸ਼ੇਅਰ ਕਰ ਸਕਦੇ ਹੋ। ਇੰਸਟਾਗ੍ਰਾਮ ‘ਤੇ ਇਸ ਫੀਚਰ ਨੂੰ ਨੇਮਟੈਗ ਨਾਂ ਦਿੱਤਾ ਗਿਆ ਹੈ।