ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਬਾਅਦ ਗੂਗਲ ਮੈਪਸ ਦਾ ਫਾਇਦਾ ਉਠਾ ਕੇ ਤੇਲ ਬਚਾਇਆ ਜਾ ਸਕਦਾ ਹੈ। ਗੂਗਲ ਮੈਪਸ ਦੀ ਮਦਦ ਨਾਲ ਤੁਸੀਂ ਖੁਦ ਡਾਇਰੈਕਸ਼ਨ ਦੀ ਮਦਦ ਨਾਲ ਮੰਜ਼ਲ 'ਤੇ ਪਹੁੰਚ ਜਾਂਦੇ ਹੋ।


ਗੂਗਲ ਮੈਪ ਦਾ ਨੇਵੀਗੇਸ਼ਨ ਫੀਚਰ ਤਹਾਨੂੰ ਇੱਕ ਥਾਂ ਤੋਂ ਦੂਜੀ ਥਾਂ ਦੀ ਦੂਰੀ ਦਾ ਹਿਸਾਬ ਲਾਉਣ 'ਚ ਮਦਦ ਕਰਦਾ ਹੈ। ਇਸ ਨਾਲ ਨਾ ਸਿਰਫ ਤੁਹਾਡਾ ਸਮਾਂ ਬਚਦਾ ਹੈ, ਸਗੋਂ ਤੇਲ ਵੀ ਬਚੇਗਾ। ਇਸ ਲਈ ਸੌਖਾ ਤਰੀਕਾ ਹੈ ਹੇਠਾਂ ਦਿੱਤੇ ਸਟੈੱਪਸ ਮੁਤਾਬਕ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਸਮੇਂ ਦੇ ਨਾਲ-ਨਾਲ ਤੇਲ ਵੀ ਬਚਾਓ।


ਡੈਸਕਟਾਪ ਲਈ ਵਰਤੋਂ


ਕੰਪਿਊਟਰ ਤੇ ਵੈਬ ਬ੍ਰਾਊਜ਼ਰ 'ਚ ਗੂਗਲ ਐਪ ਖੋਲ੍ਹੋ। ਸਟਾਟਿੰਗ ਪੁਆਇੰਟ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਡ੍ਰਿਪ ਡਾਊਨ ਮੈਨਿਊ ਦੀ ਮਦਦ ਨਾਲ ਆਪਣੀ ਦੂਰੀ ਦਾ ਹਿਸਾਬ ਲਾਓ।


ਪੂਰਾ ਹੋਣ ਤੋਂ ਬਾਅਦ ਦੂਜੀ ਲੋਕੇਸ਼ਨ 'ਤੇ ਕਲਿੱਕ ਕਰੋ ਤੇ ਫਿਰ ਦੂਰੀ ਦਾ ਹਿਸਾਬ ਲਾਓ। ਜੇਕਰ ਤੁਸੀਂ ਕਈ ਹੋਰ ਥਾਵਾਂ ਦਾ ਵੀ ਅੰਦਾਜ਼ਾ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਲਟੀਪਲ ਪੁਆਇੰਟਸ ਨੂੰ ਚੁਣ ਕੇ ਸਾਰੀਆਂ ਲੋਕੇਸ਼ਨਸ 'ਤੇ ਕਲਿੱਕ ਕਰ ਸਕਦੇ ਹੋ। ਇਸ ਤੋਂ ਬਾਅਦ ਇੱਕ ਪੁਆਇੰਟ ਡ੍ਰੈਗ ਕਰਨਾ ਹੋਵੇਗਾ ਜਿੱਥੇ ਪੇਜ ਵਿੱਚ ਲੋਕੇਸ਼ਨ ਦੀ ਦੂਰੀ ਦਿਖਣ ਲੱਗੇਗੀ।


ਸਮਾਰਟਫੋਨ ਲਈ ਵਰਤੋਂ


ਸਮਾਰਟਫੋਨ ਤੇ iOS 'ਤੇ ਥੋੜ੍ਹਾ ਜਿਹੇ ਫਰਕ ਨਾਲ ਲੋਕੇਸ਼ਨ ਦੀ ਦੂਰੀ ਪਤਾ ਕਰ ਸਕਦੇ ਹੋ।


ਸਭ ਤੋਂ ਪਹਿਲਾਂ ਫੋਨ 'ਚ ਗੂਗਲ ਮੈਪਸ ਖੋਲ੍ਹੋ। ਇਸ ਤੋਂ ਬਾਅਦ ਪਹਿਲੇ ਪੁਆਇੰਟ ਨੂੰ ਲੋਕੇਟ ਕਰਕੇ ਰੈੱਡ ਪਿਨ ਨਾਲ ਮਾਰਕ ਕਰੋ। ਇਸ ਤੋਂ ਬਾਅਦ ਮੈਪ 'ਚ ਜਗ੍ਹਾ ਦਾ ਨਾਂ ਪਾਓ। ਪੌਪ ਅਪ ਮੈਨਿਊ ਤੋਂ ਬਾਅਦ ਹੁਣ ਦੂਰੀ ਦਾ ਹਿਸਾਬ ਲਾ ਸਕਦੇ ਹੋ।


ਇਸ ਤੋਂ ਬਾਅਦ ਤਹਾਨੂੰ ਮੈਪ ਨੂੰ ਡ੍ਰੈਗ ਕਰਨਾ ਪਏਗਾ ਜਿਸ ਨਾਲ ਤੁਸੀਂ ਅਗਲੇ ਪੁਆਇੰਟ ਦੇ ਬਲੈਕ ਸਰਕਲ ਐਡ ਕਰ ਸਕਦੇ ਹੋ। ਕਲਿੱਕ ਕਰਨ ਤੋਂ ਬਾਅਦ ਤਹਾਨੂੰ ਲੋਕੇਸ਼ਨ ਦੀ ਦੂਰੀ ਕਿਲੋਮੀਟਰ 'ਚ ਦਿਖਣ ਲੱਗ ਜਾਵੇਗੀ।