ਨਵੀਂ ਦਿੱਲੀ: ਗੂਗਲ ਨੇ ਆਪਣਾ ਲੇਟੇਸਟ ਸਮਾਰਟਫੋਨ ਗੂਗਲ ਪਿਕਸਲ 4ਏ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਫੋਨ ਦੋ ਮਹੀਨੇ ਪਹਿਲਾਂ ਗਲੋਬਲ ਲਾਂਚ ਕੀਤਾ ਗਿਆ ਸੀ। ਇਸ ਫੋਨ ਦੀ ਕੀਮਤ 31,999 ਰੁਪਏ ਦੱਸੀ ਜਾ ਰਹੀ ਹੈ। ਕੰਪਨੀ ਮੁਤਾਬਕ ਇਹ ਸਮਾਰਟਫੋਨ 16 ਅਕਤੂਬਰ ਤੋਂ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਵੇਚਿਆ ਜਾਵੇਗਾ।
Google Pixel 4A ਭਾਰਤ ਵਿੱਚ ਸਿਰਫ ਇੱਕ ਵੇਰੀਐਂਟ 6GB+ 128GB ਵਿੱਚ ਲਾਂਚ ਕੀਤਾ ਗਿਆ ਹੈ। ਇਸ ਫੋਨ 'ਚ ਤੁਹਾਨੂੰ ਜ਼ਿਆਦਾ ਕਲਰ ਆਪਸ਼ਨ ਨਹੀਂ ਮਿਲਣਗੇ। ਇਹ ਸਿਰਫ ਬਲੈਕ ਕਲਰ ਆਪਸ਼ਨ ਵਿੱਚ ਉਪਲਬਧ ਹੈ। ਤੁਸੀਂ ਫਲਿਪਕਾਰਟ ਦੇ ਬਿਗ ਬਿਲੀਅਨ ਡੇਅਜ਼ ਵਿੱਚ ਛੂਟ 'ਤੇ ਇਸ ਫੋਨ ਨੂੰ ਖਰੀਦ ਸਕਦੇ ਹੋ। ਫਿਲਹਾਲ ਕੰਪਨੀ ਇਸ ਸਮਾਰਟਫੋਨ 'ਤੇ ਦੋ ਹਜ਼ਾਰ ਰੁਪਏ ਦੀ ਛੂਟ ਦੇ ਰਹੀ ਹੈ।
Google Pixel 4a 5G ਦੇ ਸਪੈਸੀਫਿਕੇਸ਼ਨ:
Google Pixel 4a 5G 5.8 ਇੰਚ ਦੀ ਫੁੱਲ-ਸਕ੍ਰੀਨ ਡਿਸਪਲੇਅ ਦੇ ਨਾਲ ਆਉਂਦਾ ਹੈ ਜਿਸ ਵਿਚ ਟ੍ਰਾਂਸਮਿਸ ਹੋਲ ਹੈ। ਇਸ ਸਮਾਰਟਫੋਨ ਨੂੰ ਸਕਰੀਨ ਪ੍ਰੋਟੈਕਸ਼ਨ ਲਈ ਕੋਰਨਿੰਗ ਗੋਰੀਲਾ ਗਲਾਸ 3 ਨਾਲ ਪੋਲੀਕਾਰਬੋਨੇਟ ਯੂਨੀਬੌਡੀ ਦਿੱਤਾ ਗਿਆ ਹੈ। ਇਸ ਵਿੱਚ 6 ਜੀਬੀ LPDDR4 ਰੈਮ ਅਤੇ 128 ਜੀਬੀ ਸਟੋਰੇਜ ਦੇ ਨਾਲ 3140 mAh2 ਦੀ ਬੈਟਰੀ ਹੈ।
ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 765 ਜੀ ਪ੍ਰੋਸੈਸਰ 'ਤੇ ਚੱਲਦਾ ਹੈ। ਫੋਟੋਆਂ ਅਤੇ ਵੀਡਿਓ ਲਈ ਗੂਗਲ ਪਿਕਸਲ 5 ਦੇ ਵਾਲੇ ਕੈਮਰਾ ਸਪੈਕਸ ਦਿੱਤੇ ਗਏ ਹਨ। ਫੋਨ ਵਿੱਚ 3.5 ਮਿਲੀਮੀਟਰ ਦਾ ਆਡੀਓ ਜੈਕ, ਸਟੀਰੀਓ ਸਪੀਕਰ ਅਤੇ ਦੋ ਮਾਈਕ੍ਰੋਫੋਨ ਹਨ।
[mb]1596791762[/mb]
ਕੈਮਰਾ:
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 12.2 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਹੈ, ਜਿਸ 'ਚ ਪੋਰਟਰੇਟ ਮੋਡ, ਟਾਪ ਸ਼ਾਟ ਅਤੇ ਨਾਈਟ ਮੋਡ ਵਰਗੇ ਫੀਚਰ ਦਿੱਤੇ ਗਏ ਹਨ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਗੂਗਲ ਦੇ ਇਸ ਫੋਨ ਦਾ ਮੁਕਾਬਲਾ OnePlus Nord ਨਾਲ ਹੈ। ਦੱਸ ਦਈਏ ਕਿ ਵਨਪਲੱਸ ਨੇ ਨੌਰਡ ਤੋਂ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਦੇ ਵੇਰੀਐਂਟ ਦੀ ਕੀਮਤ 27,999 ਰੁਪਏ ਰੱਖੀ ਹੈ। ਇਸ ਦੇ ਨਾਲ ਹੀ,12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵੇਰੀਐਂਟ 29,999 ਰੁਪਏ 'ਚ ਖਰੀਦਣ ਲਈ ਉਪਲੱਬਧ ਹੋਣਗੇ। 6 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੇਰੀਐਂਟ 24,999 ਰੁਪਏ 'ਚ ਆਵੇਗਾ।
[mb]1595912311[/mb]
ਮੁੜ ਸਿਨੇਮਾ ਘਰਾਂ 'ਚ ਦਿਖੇਗੀ ਪੀ.ਐਮ ਮੋਦੀ ਦੀ ਬਾਇਓਪਿਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਰਤ ਵਿੱਚ ਲਾਂਚ ਹੋਇਆGoogle Pixel 4A, ਇਹ ਹੈ ਕੀਮਤ ਤੇ ਵਧਰੇ ਜਾਣਕਾਰੀ, ਇਸ ਫੋਨ ਨੂੰ ਦਏਗਾ ਟੱਕਰ
ਏਬੀਪੀ ਸਾਂਝਾ
Updated at:
10 Oct 2020 03:03 PM (IST)
Google Pixel 4A ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਫੋਨ ਗਲੋਬਲ ਪੱਧਰ 'ਤੇ ਲਾਂਚ ਕੀਤਾ ਗਿਆ ਸੀ। ਫੋਨ ਨੂੰ ਸਿਰਫ ਇੱਕ ਵੇਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ।
- - - - - - - - - Advertisement - - - - - - - - -