ਨਵੀਂ ਦਿੱਲੀ: ਗੂਗਲ ਦਾ ਨਵਾਂ ਫਲੈਗਸ਼ਿਪ ਫੋਨ ਗੂਗਲ ਪਿਕਸਲ ਬਾਜ਼ਾਰ 'ਚ ਆਉਂਦੇ ਹੀ ਛਾ ਗਿਆ ਹੈ। ਜੇਕਰ ਤੁਸੀਂ ਇਸ ਫੋਨ ਦੇ ਪੁਰਾਣੇ ਵਰਜ਼ਨ ਗੂਗਲ ਪਿਕਸਲ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਇਸ ਫੋਨ 'ਤੇ ਕਈ ਵੈੱਬਸਾਈਟ ਚੰਗਾ ਡਿਸਕਾਉਂਟ ਦੇ ਰਹੀਆਂ ਹਨ।
ਡਿਜੀਟਲ ਪੇਮੈਂਟ ਕੰਪਨੀ ਪੇਟੀਐਮ ਗੂਗਲ ਪਿਕਸਲ 'ਤੇ ਸਭ ਤੋਂ ਵੱਡਾ ਡਿਸਕਾਉਂਟ ਦੇ ਰਹੀ ਹੈ। ਇਸ ਫੋਨ ਦੀ ਕੀਮਤ 42,990 ਰੁਪਏ ਹੈ। ਇਸ ਦੀ ਖਰੀਦ 'ਤੇ ਪੇਟੀਐਮ ਤੁਹਾਨੂੰ 10 ਹਜ਼ਾਰ ਦਾ ਕੈਸ਼ਬੈਕ ਦੇਵੇਗਾ। ਇਹ ਆਫਰ ਸਾਰੇ ਬੈਂਕਾਂ 'ਤੇ ਲਾਗੂ ਹੈ। ਇਸ ਦਾ ਫਾਇਦਾ ਲੈਣ ਲਈ ਤੁਹਾਨੂੰ ਪ੍ਰੋਮੋ ਕੋਰਡ MOB16 ਇਸਤੇਮਾਲ ਕਰਨਾ ਹੋਵੇਗਾ। ਫੋਨ ਖਰੀਦਣ ਦੇ 24 ਘੰਟਿਆਂ ਦੇ ਅੰਦਰ ਤੁਹਾਨੂੰ ਕੈਸ਼ਬੈਕ ਮਿਲ ਜਾਵੇਗਾ।
ਫਲਿਪਕਾਰਟ 'ਤੇ ਇਸ ਫੋਨ ਦੀ ਕੀਮ 34,999 ਰੁਪਏ ਹੈ। ਇਸ ਤੋਂ ਇਲਾਵਾ ਫੋਨ 'ਤੇ 20 ਹਜ਼ਾਰ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। ਇਸ ਦੇ ਨਾਲ ਹੀ ਐਕਸਿਸ ਬੈਂਕ ਦੇ ਬਜ ਕ੍ਰੈਡਿਟ ਕਾਰਡ ਯੂਜ਼ਰ 5 ਫੀਸਦੀ ਦਾ ਹੋਰ ਡਿਸਕਾਉਂਟ ਲੈ ਸਕਦੇ ਹਨ। ਇਸ ਨੂੰ 3889 ਦੀ ਕਿਸਤ 'ਤੇ ਵੀ ਖਰੀਦ ਸਕਦੇ ਹਨ।
ਅਮੇਜ਼ਨ 'ਤੇ ਇਸ ਫੋਨ ਦੀ ਕੀਮਤ 34,999 ਰੁਪਏ ਹੈ। ਇਸ 'ਤੇ 9500 ਦਾ ਐਕਸਚੇਂਜ ਆਫਰ ਵੀ ਹੈ। ਇਸ ਤੋਂ ਇਲਾਵਾ ਫੋਨ ਨੂੰ 1,664 ਦੀ ਈਐਮਆਈ 'ਤੇ ਵੀ ਖਰੀਦਿਆ ਜਾ ਸਕਦਾ ਹੈ। ਫੋਨ ਦੇ ਨਾਲ ਆਈਡੀਆ 120 ਜੀਬੀ ਡਾਟਾ ਵੀ ਦੇਵੇਗੀ।
ਇਸ ਫੋਨ ਨੂੰ ਪਿਛਲੇ ਸਾਲ ਅਕਟੂਬਰ 'ਚ 57000 ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਫਾਸਟ ਚਾਰਜਿੰਗ ਟੈਕਨੋਲੋਜੀ ਵਾਲਾ ਇਹ ਫੋਨ ਕਈ ਨਵੇਂ ਫੀਚਰਜ਼ ਨਾਲ ਲੈਸ ਹੈ। ਇਹ 32 ਜੀਬੀ ਤੇ 128 ਜੀਬੀ ਮੌਡਲ 'ਚ ਵਿਕਦਾ ਹੈ।