ਨਵੀਂ ਦਿੱਲੀ: ਇੰਟਰਨੈੱਟ ਕੰਪਨੀ ਗੂਗਲ ਨੇ ਯੂਪੀਆਈ ਅਧਾਰਤ ਪੈਮੈਂਟ ਐਪ ਤੇਜ ਨੂੰ ਅਪਗ੍ਰੇਡ ਕੀਤਾ ਹੈ। ਬਿਜਲੀ, ਟੈਲੀਫੋਨਾਂ ਤੇ ਡੀਟੀਐਚ ਸਮੇਤ ਸੇਵਾਵਾਂ ਦੇਣ ਵਾਲੀਆਂ 90 ਕੰਪਨੀਆਂ ਦੇ ਬਿੱਲਾਂ ਦਾ ਭੁਗਤਾਨ ਗੂਗਲ ਤੇਜ ਐਪ ਜ਼ਰੀਏ ਕੀਤਾ ਜਾ ਸਕਦਾ ਹੈ।
ਗੂਗਲ ਦੇ ਉਪ ਪ੍ਰਧਾਨ ਡਾਇਨਾ ਲੇਫੀਲਡ ਨੇ ਕਿਹਾ ਕਿ ਗੂਗਲ ਦੇ ਤੇਜ਼ੀ ਨਾਲ ਵਧ ਰਹੇ ਉਪਭੋਗਤਾ ਆਧਾਰ ਕਰਕੇ ਐਪ ਵਿੱਚ ਫੀਚਰ ਵਧਾਏ ਗਏ ਹਨ। ਹੁਣ ਉਹ ਬਿਜਲੀ, ਡੀਟੀਐਚ, ਗੈਸ, ਪਾਣੀ ਸਮੇਤ ਵੱਖ-ਵੱਖ ਸੇਵਾਵਾਂ ਦੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ।
ਇਸ ਤਹਿਤ, ਪਾਵਰ ਜਨਰੇਸ਼ਨ, ਰਿਲਾਇੰਸ ਐਨਰਜੀ, ਬੀਐਸਈਐਸ ਉੱਤਰ ਪ੍ਰਦੇਸ਼, ਉਤਰਾਖੰਡ, ਮਹਾਰਾਸ਼ਟਰ, ਬਿਹਾਰ, ਆਂਧਰਾ ਪ੍ਰਦੇਸ਼, ਗੁਜਰਾਤ ਤੇ ਓਡੀਸ਼ਾ ਰਾਜਾਂ ਵਿੱਚ ਸ਼ਾਮਲ ਕੀਤਾ ਹੈ। ਇਸ ਤਰ੍ਹਾਂ ਭਾਰਤੀ ਏਅਰਟੈਲ, ਬੀਐਸਐਨਐਲ, ਐਮਟੀਐਨਐਲ, ਐਸਬੀਆਈ ਲਾਈਫ, ਭਾਰਤੀ ਐਫਸੀਏ ਤੇ ਆਈਸੀਆਈਸੀ ਪ੍ਰਊਡੈਂਸੀ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ।