ਨਵੀਂ ਦਿੱਲੀ: ਭਾਰਤੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ Jivi ਟੈਲੀਕਾਮ ਨੇ ਰਿਲਾਇੰਸ ਜੀਓ ਨਾਲ ਮਿਲਕੇ ਸਸਤਾ ਆਫਰ ਲਿਆਂਦਾ ਹੈ। ਸਸਤੇ ਰੇਟ 'ਤੇ 4G LTE ਸਮਾਰਟਫੋਨ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਕੰਪਨੀ ਦਾ ਸਮਾਰਟਫੋਨ ਐਨਰਜੀ E3 ਨੂੰ ਗਾਹਕ 699 ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹਨ।
ਐਨਰਜੀ E3 ਦੀ ਕੀਮਤ ਬਜ਼ਾਰ ਵਿੱਚ 2899 ਰੁਪਏ ਹੈ ਜਿਸ ਦੀ ਖਰੀਦ 'ਤੇ ਜੀਓ ਫੁਟਬਾਲ ਆਫਰ ਤਹਿਤ 2200 ਰੁਪਏ ਦਾ ਕੈਸ਼ਬੈਕ ਮਿਲੇਗਾ। ਇਹ ਕੈਸ਼ਬੈਕ 50 ਰੁਪਏ ਦੇ 44 ਵਾਉਚਰ ਦੇ ਰੂਪ ਵਿੱਚ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਹ ਜੀਓ ਦੇ ਪੋਸਟਪੇਡ ਯੂਜ਼ਰ ਲਈ ਹੋਵੇਗਾ।
ਐਨਰਜੀ E3 ਵਿੱਚ ਚਾਰ ਇੰਚ ਦੀ ਸਕਰੀਨ ਹੈ ਜੋ 480x800 ਪਿਕਸਲ ਦੀ ਹੈ। ਇਸ ਸਮਾਰਟਫੋਨ ਵਿੱਚ ਕਵਾਰਡਕੋਰ ਪ੍ਰੋਸੈਸਰ ਤੇ 512 ਐਮਬੀ ਰੈਮ ਦਿੱਤਾ ਗਿਆ ਹੈ। ਚਾਰ ਜੀਬੀ ਸਟੋਰੇਜ ਵਾਲਾ ਇਹ ਸਮਾਰਟਫੋਨ 32 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਵਿੱਚ 5MP ਬੈਕ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਪਾਵਰ ਲਈ ਇਸ ਵਿੱਚ 1800mAh ਦੀ ਬੈਟਰੀ ਹੈ।
ਜੀਓ ਫੁਟਬਾਲ ਆਫਰ ਵਿੱਚ ਜੀਓ ਨੈੱਟਵਰਕ ਨਾਲ ਜੁੜਣ ਵਾਲੇ ਸਾਰੇ ਨਵੇਂ ਸਮਾਰਟਫੋਨ 'ਤੇ 2200 ਰੁਪਏ ਦਾ ਕੈਸ਼ਬੈਕ ਮਿਲੇਗਾ। 15 ਫਰਵਰੀ ਤੋਂ ਲੈ ਕੇ 31 ਮਾਰਚ 2018 ਤੱਕ ਗਾਹਕ ਜਦ ਨਵੇਂ ਸਮਾਰਟਫੋਨ 'ਤੇ ਪਹਿਲੀ ਵਾਰ 198/299 ਰੁਪਏ ਦਾ ਰਿਚਾਰਜ ਕਰਾਉਣਗੇ ਤਾਂ 50 ਰੁਪਏ ਦੇ 44 ਵਾਉਚਰ MyJio ਖਾਤੇ ਵਿੱਚ ਪਾ ਦਿੱਤੇ ਜਾਣਗੇ।