ਨਵੀਂ ਦਿੱਲੀ: ਗੂਗਲ ਚਾਰ ਅਕਤੂਬਰ ਨੂੰ ਇਵੈਂਟ ਕਰਨ ਵਾਲੀ ਹੈ। ਇਸ ਇਵੈਂਟ ਲਈ ਕੰਪਨੀ ਨੇ ਸੱਦੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਉਮੀਦ ਹੈ ਕਿ ਇਸ ਇਵੈਂਟ ਵਿੱਚ ਗੂਗਲ ਆਪਣੇ ਨੈਕਸਸ ਸਮਾਰਟਫੋਨ ਡਿਵਾਈਸ ਦਾ ਨਵਾਂ ਜੈਨਰੇਸ਼ਨ ਲਾਂਚ ਕਰੇਗਾ। ਇਹ ਇਵੈਂਟ ਸੈਨਫ੍ਰਾਂਸਿਸਕੋ ਵਿੱਚ ਕੀਤਾ ਜਾਵੇਗਾ।
ਇਨ੍ਹਾਂ ਦੋਹਾਂ ਡਿਵਾਈਸ ਹਾਰਡਵੇਅਰ ਨੂੰ HTC ਨੇ ਬਣਾਇਆ ਹੈ। ਜੇਕਰ ਲੀਕ ਰਿਪੋਰਟ ਦੀ ਮੰਨੀਏ ਤਾਂ ਇਨ੍ਹਾਂ ਦਾ ਨਾਮ HTC ਪਿਕਸਲ (ਕੋਡਨੇਮ-ਸੈਲਫਿਸ਼) ਤੇ HTC ਪਿਕਸਲ XL (ਕੋਡਨੇਮ-ਮਾਰਲਿਨ) ਹੋਵੇਗਾ। ਇਹ ਦੋਵੇਂ ਸਮਾਰਟਫੋਨ ਸਕਰੀਨ ਸਾਈਜ਼ ਵਿੱਚ ਇੱਕ-ਦੂਜੇ ਤੋਂ ਵੱਖ ਹੋਣਗੇ।
ਟੈਕ ਵੈਬਸਾਈਟ ਐਂਡਰਇਡ ਹੈੱਡਲਾਈਨ ਡਾਟ ਕਾਮ ਦੀ ਰਿਪੋਰਟ ਵਿੱਚ ਦੱਸਿਆ ਗਿਆ, 'ਗੂਗਲ ਦਾ ਪਿਕਸਲ XL ਹਾਲ ਹੀ ਵਿੱਚ ਗੀਕਬੈਂਚ ਬੈਂਚਮਾਰਕ ਲਿਸਟ ਵਿੱਚ ਨਜ਼ਰ ਆਇਆ ਹੈ।' ਇਸ ਵਿੱਚ ਇਸ ਬਾਰੇ ਕੁਝ ਜਾਣਕਾਰੀਆਂ ਦਾ ਖੁਲਾਸਾ ਹੋਇਆ ਹੈ ਜਿਸ ਵਿੱਚੋਂ ਇਹ ਵੀ ਇੱਕ ਹੈ ਕਿ ਇਸ ਦਾ ਕੋਡਨੇਮ ਮਾਰਲਿਨ ਹੈ। ਪਹਿਲਾ ਹੋਏ ਖੁਲਾਸੇ ਤੋਂ ਪਤਾ ਲੱਗਿਆ ਸੀ ਕਿ ਪਿਕਸਲ XL ਐਲੂਮੀਨੀਅਮ ਯੂਨੀਬਾਡੀ ਡਿਜ਼ਾਇਨ ਵਾਲਾ ਹੋਵੇਗਾ। ਇਸ ਵਿੱਚ ਅੱਗੇ ਦੀ ਤਰ੍ਹਾਂ ਫਿੰਗਰ ਪ੍ਰਿੰਟਰ ਸਕੈਨਰ ਤੇ 5.5 ਇੰਚ ਦੀ ਸਕਰੀਨ ਹੋਵੇਗੀ।
ਲੀਕ ਰਿਪੋਰਟ ਮੁਤਾਬਕ ਪਿਕਸਲ XL ਕਵਾਲਕਾਮ ਸਨੈਪਡਰੈਗਨ 820 ਪ੍ਰੋਸੈਸਰ ਤੋਂ ਲੈਸ ਹੋਵੇਗਾ। ਇਸ ਦੀ ਸ਼ਕਤੀ 1.69GHz ਦੀ ਹੋਵੇਗੀ। ਨਾਲ ਹੀ ਇਸ ਦਾ ਰੈਮ 4 ਜੀ.ਬੀ. ਹੋਵੇਗਾ। ਇਹ ਗੂਗਲ ਦੇ ਨਵੇਂ ਐਂਡਰਾਇਡ 7.0 ਨਾਗਟ ਆਫਰੇਟਿੰਗ ਸਿਸਟਮ 'ਤੇ ਆਧਾਰਤ ਹੋਵੇਗਾ।