ਨਵੀਂ ਦਿੱਲੀ : ਵੋਲਵੋ ਨੇ ਵੀ-90 ਕ੍ਰਾਸ ਕੰਟਰੀ ਤੋਂ ਪਰਦਾ ਚੁੱਕ ਦਿੱਤਾ ਹੈ। ਵੀ-90 ਕ੍ਰਾਸ ਕੰਟਰੀ ਵੈਸੇ ਤਾਂ ਸਟੇਸ਼ਨ ਵੈਗਨ ਸੈਗਮੈਂਟ ਵਿੱਚ ਗਿਣੀ ਜਾਵੇਗੀ ਪਰ ਇਸ ਦੀ ਪਰਫਾਰਮੈਂਸ ਲਗਜ਼ਰੀ ਐਸ.ਯੂ.ਵੀ. ਜਿਹੀ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਇਸ ਨੂੰ ਅਗਲੇ ਸਾਲ ਤੱਕ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ।
ਵੀ-90 ਕ੍ਰਾਸ ਕੰਟਰੀ ਵਿੱਚ ਐਸ-60 ਕ੍ਰਾਸ ਕੰਟਰੀ ਦੀ ਤਰ੍ਹਾਂ ਬਾਡੀ ਦੇ ਹੇਠਲੇ ਹਿੱਸੇ ਵਿੱਚ ਬਲੈਕ ਕੱਲਰ ਦੀ ਪਲਾਸਟਿਕ ਕਲੈਡਿੰਗ ਤੇ ਪਿਛਲੇ ਸਾਲ ਬੰਪਰ 'ਤੇ ਸਕਿੱਡ ਪਲੇਟਾਂ ਵੀ ਦਿੱਤੀਆਂ ਗਈਆਂ ਹਨ। ਇਸ ਦਾ ਡਿਜ਼ਾਇਨ ਕਾਫ਼ੀ ਸ਼ਾਰਪ ਹੈ ਤੇ ਬਾਡੀ ਦੀ ਕ੍ਰੀਜ਼ ਲਾਈਨਾਂ ਦਿੱਤੀਆਂ ਗਈਆਂ ਹਨ।

ਅੱਗੇ ਵਾਲੇ ਪਾਸੇ ਥਾਰ ਹੈਮਰ ਡਿਜ਼ਾਇਨ ਵਾਲੇ ਡੇ ਟਾਇਮ ਰਨਿੰਗ ਲੈਂਪਸ ਤੇ ਵੋਲਵੋ ਦੀ ਰਵਾਇਤੀ ਗ੍ਰਿਲ ਦਿੱਤੀ ਗਈ ਹੈ। ਸਾਈਡ ਵਿੱਚ ਚੌੜੇ ਟਾਇਰ ਦਿੱਤੇ ਗਏ ਹਨ। ਹਰ ਤਰ੍ਹਾਂ ਦੇ ਰਸਤਿਆਂ ਨੂੰ ਇਹ ਲਗਜ਼ਰੀ ਸਟੇਸ਼ਨ ਵੈਗਨ ਆਰਾਮ ਤੋਂ ਪਾਰ ਕਰ ਸਕੇ, ਇਸ ਲਈ ਗਰਾਉਂਡ ਕਲੀਅਰੈਂਸ ਨੂੰ ਵੀ 60 ਐਮ.ਐਮ. ਵਧਾਇਆ ਗਿਆ ਹੈ।

ਕਾਰ ਦਾ ਕੈਬਿਨ ਰੈਗੂਲਰ ਵੀ 90 ਜਿਹਾ ਹੀ ਹੈ। ਇਸ ਵਿੱਚ ਕੰਫਰਟ ਫੀਚਰਜ਼ ਤੋਂ ਇਲਾਵਾ 9 ਇੰਚ ਦਾ ਸੈਂਸਜ਼ ਟੱਚ ਸਕਰੀਨ ਇੰਫੋਟਮੈਂਟ ਸਿਸਟਮ, ਹੈੱਡ ਅਪ ਡਿਸਪਲੇ, ਸੈਮੀ ਆਟੋਪਾਇਲੇਟ ਅਸਿਸਟ ਮੋਡ ਜਿਹੇ ਐਡਵਾਂਸ ਫੀਚਰਜ਼ ਮਿਲਣਗੇ।

ਵੀ-90 ਕਰਾਸ ਕੰਟਰੀ ਸਟੋਰੇਜ਼ ਦੇ ਮਾਮਲੇ ਵਿੱਚ ਨਿਰਾਸ਼ ਨਹੀਂ ਕਰੇਗੀ। ਅਸਟੇਟ ਮਾਡਲ ਹੋਣ ਕਾਰਨ ਇਸ ਵਿੱਚ ਪਹਿਲਾਂ ਤੋਂ ਚੰਗਾ ਬੂਟ ਸਪੇਸ ਮਿਲੇਗਾ। ਇਸ ਨਾਲ ਵੀ ਜ਼ਿਆਦਾ ਸਟੋਰੇਜ਼ ਚਾਹੀਦੀ ਹੋਵੇਗੀ ਤਾਂ ਪਿਛਲੀ ਸੀਟਾਂ ਫੋਲਡ ਕਰ ਸਪੇਸ ਹੋਰ ਵਧਾਇਆ ਜਾ ਸਕਦਾ ਹੈ।

ਇੰਜਨ ਦੀ ਗੱਲ ਕਰੀਏ ਤਾਂ ਇਸ ਵਿੱਚ ਐਕਸ.ਸੀ. 90 ਵਾਲੇ ਡੀ 5 ਡੀਜ਼ਲ ਤੇ ਟੀ 6 ਪੈਟ੍ਰੋਲ ਇੰਜ਼ਨ ਦੇ ਨਾਲ ਹੀ ਵੀ 90 ਦਾ ਐਂਟਰੀ ਲੈਵਲ ਡੀ 4 ਇੰਜ਼ਨ ਮਿਲੇਗਾ। ਇਹ ਸਾਰੇ ਇੰਜ਼ਨ ਆਲ ਵੀਲ੍ਹ ਡਰਾਈਵ ਸਿਸਟਮ ਤੇ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੁੜੇ ਹੋਣਗੇ।